Poetry – Balraj Sidhu http://www.balrajsidhu.com ਲੇਖਕ ਬਲਰਾਜ ਸਿੰਘ ਸਿੱਧੂ, ਯੂ. ਕੇ Wed, 26 Dec 2018 19:16:49 +0000 en-US hourly 1 https://wordpress.org/?v=6.5.5 ਗੀਤ – ਯਾਰ ਹਥਿਆਰਾਂ ਵਰਗੇ ਨੇ -ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%97%e0%a9%80%e0%a8%a4-%e0%a8%af%e0%a8%be%e0%a8%b0-%e0%a8%b9%e0%a8%a5%e0%a8%bf%e0%a8%86%e0%a8%b0%e0%a8%be%e0%a8%82-%e0%a8%b5%e0%a8%b0%e0%a8%97%e0%a9%87-%e0%a8%a8%e0%a9%87-%e0%a8%ac%e0%a8%b2/ Wed, 26 Dec 2018 19:16:49 +0000 http://www.balrajsidhu.com/?p=1752
ਫੁੱਲਾਂ ਵਾਂਗੂ ਵਿੱਛ ਜਾਂਦੇ, ਵੈਰੀ ਲਈ ਖਾਰਾਂ ਵਰਗੇ ਨੇ॥
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
…ਤੇਜ਼ ਕਟਾਰਾਂ… ਖੰਡੇ ਦੀਆਂ ਧਾਰਾਂ ਵਰਗੇ ਨੇ
ਮਿੱਤਰਾਂ ਦੀ ਢਾਣੀ ਦਾ ਜਦ ਪੰਗਾ ਪੈਂਦਾ ਏ,
ਟਿੱਕ ਕੇ ਨਾ ਫਿਰ ਕੋਈ ਘਰ ਵਿੱਚ ਬਹਿੰਦਾ ਏ,
ਬਿਨਾ ਬੁਲਾਇਆ ਭੱਜੇ ਆਉਂਦੇ ਰੇਸਿੰਗ ਕਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
ਖੁਸ਼ੀ ਗਮੀ ਵਿੱਚ ਮੋਡੇ ਨਾਲ ਮੋਢਾ ਲਾ ਖੜ੍ਹਦੇ,
ਤੁਕਿਆਂ ਵਾਂਗੂ ਤਾਹੀਂਓ ਦੁਸ਼ਮਣ ਨੇ ਝੜਦੇ,
ਮਾਰੂਥਲ ਵਿਗ਼ਚ ਪੈਂਦੀ ਸੀਤ ਫੁਹਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
ਸਿਰਾਂ ਨਾਲ ਨਿਭਾਉਂਦੇ ਯਾਰੀ ਸਿਦਕੀ ਨੇ ਪੂਰੇ,
ਬਲਰਾਜ ਮੌਤ ਵੀ ਆਵੇ ਤਾਂ ਖੜ੍ਹਦੇ ਨੇ ਮੂਹਰੇ,
ਦਿਲ ਦੀ ਗੱਲ ਬੁੱਝ ਲੈਂਦੇ ਨਿਰੇ ਰਿਡਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
]]>