Balraj Sidhu http://www.balrajsidhu.com ਲੇਖਕ ਬਲਰਾਜ ਸਿੰਘ ਸਿੱਧੂ, ਯੂ. ਕੇ Wed, 26 Dec 2018 19:19:33 +0000 en-US hourly 1 https://wordpress.org/?v=6.5.4 Public Library http://www.balrajsidhu.com/2018/12/26/public-library/ Wed, 26 Dec 2018 19:19:33 +0000 http://www.balrajsidhu.com/?p=1758

]]>
News Balraj Sidhu U.K. http://www.balrajsidhu.com/2018/12/26/news-balraj-sidhu-u-k/ Wed, 26 Dec 2018 19:18:47 +0000 http://www.balrajsidhu.com/?p=1755

]]>
ਗੀਤ – ਯਾਰ ਹਥਿਆਰਾਂ ਵਰਗੇ ਨੇ -ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%97%e0%a9%80%e0%a8%a4-%e0%a8%af%e0%a8%be%e0%a8%b0-%e0%a8%b9%e0%a8%a5%e0%a8%bf%e0%a8%86%e0%a8%b0%e0%a8%be%e0%a8%82-%e0%a8%b5%e0%a8%b0%e0%a8%97%e0%a9%87-%e0%a8%a8%e0%a9%87-%e0%a8%ac%e0%a8%b2/ Wed, 26 Dec 2018 19:16:49 +0000 http://www.balrajsidhu.com/?p=1752
ਫੁੱਲਾਂ ਵਾਂਗੂ ਵਿੱਛ ਜਾਂਦੇ, ਵੈਰੀ ਲਈ ਖਾਰਾਂ ਵਰਗੇ ਨੇ॥
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
…ਤੇਜ਼ ਕਟਾਰਾਂ… ਖੰਡੇ ਦੀਆਂ ਧਾਰਾਂ ਵਰਗੇ ਨੇ
ਮਿੱਤਰਾਂ ਦੀ ਢਾਣੀ ਦਾ ਜਦ ਪੰਗਾ ਪੈਂਦਾ ਏ,
ਟਿੱਕ ਕੇ ਨਾ ਫਿਰ ਕੋਈ ਘਰ ਵਿੱਚ ਬਹਿੰਦਾ ਏ,
ਬਿਨਾ ਬੁਲਾਇਆ ਭੱਜੇ ਆਉਂਦੇ ਰੇਸਿੰਗ ਕਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
ਖੁਸ਼ੀ ਗਮੀ ਵਿੱਚ ਮੋਡੇ ਨਾਲ ਮੋਢਾ ਲਾ ਖੜ੍ਹਦੇ,
ਤੁਕਿਆਂ ਵਾਂਗੂ ਤਾਹੀਂਓ ਦੁਸ਼ਮਣ ਨੇ ਝੜਦੇ,
ਮਾਰੂਥਲ ਵਿਗ਼ਚ ਪੈਂਦੀ ਸੀਤ ਫੁਹਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
ਸਿਰਾਂ ਨਾਲ ਨਿਭਾਉਂਦੇ ਯਾਰੀ ਸਿਦਕੀ ਨੇ ਪੂਰੇ,
ਬਲਰਾਜ ਮੌਤ ਵੀ ਆਵੇ ਤਾਂ ਖੜ੍ਹਦੇ ਨੇ ਮੂਹਰੇ,
ਦਿਲ ਦੀ ਗੱਲ ਬੁੱਝ ਲੈਂਦੇ ਨਿਰੇ ਰਿਡਾਰਾਂ ਵਰਗੇ ਨੇ…।
ਲੋੜ ਪਈ ਕੰਮ ਨੇ ਆਉਂਦੇ, ਯਾਰ ਹਥਿਆਰਾਂ ਵਰਗੇ ਨੇ।
]]>
ਬੈਂਡਿਟ ਕੀਊਈਨ ਫਿਲਮ ਨੂੰ ਬੈਨ ਕਰਵਾ ਕੇ ਪੈਸਾ ਕਿਵੇਂ ਕਮਾਇਆ ਗਿਆ!  -ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%ac%e0%a9%88%e0%a8%82%e0%a8%a1%e0%a8%bf%e0%a8%9f-%e0%a8%95%e0%a9%80%e0%a8%8a%e0%a8%88%e0%a8%a8-%e0%a8%ab%e0%a8%bf%e0%a8%b2%e0%a8%ae-%e0%a8%a8%e0%a9%82%e0%a9%b0-%e0%a8%ac%e0%a9%88%e0%a8%a8/ Wed, 26 Dec 2018 19:14:06 +0000 http://www.balrajsidhu.com/?p=1749
ਦਿੱਲੀ ਵਿਚ ਪੱਤਰਕਾਰਤਾ ਦਾ ਕੋਰਸ ਕਰਦੀ ਇਕ ਨੌਜਵਾਨ ਕੁੜੀ ਨੇ ਫੂਲਨ ਦੇਵੀ ਨਾਲ ਜ਼ੇਲ੍ਹ ਵਿਚ ਮੁਲਾਕਾਤਾਂ ਕਰਕੇ ਕਿਤਾਬ ਲਿੱਖਣ ਲਈ ਸਮੱਗਰੀ ਇਕੱਠੀ ਕਰ ਲਿੱਤੀ। ਅਣਜਾਣ ਕੁੜੀ ਸੀ, ਕਦੇ ਕਿਤਾਬ ਲਿੱਖੀ ਨਹੀਂ ਸੀ। ਉਹਨੇ ਲੰਡਨ ਦੇ ਪ੍ਰਕਾਸ਼ਕ ਨੂੰ ਸੰਪਰਕ ਕਰਕੇ ਦੱਸਿਆ ਕਿ ਮੈਂ ਇਸ ਵਿਸ਼ੇ ‘ਤੇ ਕਿਤਾਬ ਲਿੱਖਣਾ ਚਾਹੁੰਦੀ ਹਾਂ ਕੀ ਤੁਸੀਂ ਛਾਪੋਂਗੇ? ਪ੍ਰਕਾਸ਼ਕ ਨੂੰ ਪਤਾ ਸੀ ਕਿ ਇਹ ਚੀਜ਼ ਵਿਕੇਗੀ। ਉਹਨੇ ਚੁੱਕ ਕੇ ਆਪਣੇ ਲੇਖਕ ਰੌਏ ਮੈਕਸਿਮ ਨੂੰ ਸਾਰੀ ਗੱਲ ਦੱਸੀ। ਰੌਏ ਮੈਕਸਿਮ ਨੇ ਕੁੜੀ ਨਾਲ ਸੰਪਰਕ ਕਰਕੇ ਉਹਨੂੰ ਪੈਸੇ ਦਿੱਤੇ ‘ਤੇ ਉਸ ਤੋਂ ਕਿਤਾਬ ਦਾ ਖਰੜਾ ਖਰੀਦ ਕੇ ਉਸ ਵਿਚ ਥੋੜ੍ਹੀ ਬਹੁਤ ਸੋਧ ਕੀਤੀ ‘ਤੇ ਫੂਲਨ ਦੇਵੀ ਦੀ ਜੀਵਨੀ ਆਪਣੇ ਨਾਂ ਹੇਠ ਛਪਵਾਉਣ ਲਈ ਭੇਜੀ। ਰੌਏ ਨੂੰ ਰਿਚਹਰਡ ਸ਼ੀਰਜ਼ ਅਤੇ ਇਜ਼ਬਲ ਗਿਡਲੀ ਨੇ ਪੈਸੇ ਦੇ ਕੇ ਆਪਣੇ ਨਾਮ ਹੇਠ ਕਿਤਾਬ ਛਪਵਾ ਲਿੱਤੀ। ਉਸ ਪੱਤਰਕਾਰ ਕੁੜੀ ਨੇ ਉਹ ਕਿਤਾਬ ਜਗਮੋਹਣ ਮੁੰਦਰਾਂ ਨੂੰ ਗਿਫਟ ਕੀਤੀ ਤਾਂ ਕਿ ਉਸ ਨੂੰ ਚੰਗੀ ਲੱਗੇ ਤਾਂ ਉਹ ਫਿਲਮ ਬਣਾ ਲਵੇ ਤੇ ਉਹ ਕੁੜੀ ਦਾ ਨਾਮ ਸਕਰਿਪਟ ਰਾਇਟਰ ਵਜੋਂ ਸਾਹਮਣੇ ਆ ਸਕੇ। ਉਸ ਵੇਲੇ ਜਗਮੋਹਣ ਦੇ ਦਫਤਰ ਵਿਚ ਸ਼ੇਖਰ ਕਪੂਰ ਵੀ ਬੈਠਾ ਸੀ। ਜਗਮੋਹਨ ਨੇ ਕਿਤਾਬ ਫਰੋਲ ਕੇ ਕਿਹਾ ਕਿ ਵਧੀਆ ਫਿਲਮ ਬਣ ਸਕਦੀ ਹੈ। ਉਹੀ ਕਿਤਾਬ ਜਦੋਂ ਸ਼ੇਖਰ ਕਪੂਰ ਨੇ ਪੜ੍ਹੀ ਤਾਂ ਉਹਨੂੰ ਲੱਗਿਆ ਮੇਨਸਟਰੀਮ ਸਿਨਮੇ ਤੋਂ ਪੈਸੇ ਕਮਾਏ ਜਾ ਸਕਦੇ ਨੇ। ਸ਼ੇਖਰ ਕਪੂਰ ਨੇ ਕਿਤਾਬ ਦੇ ਹੱਕ ਖਰੀਦ ਕੇ ਆਪਣੇ ਸਕਰਿਪ ਰਾਇਟਰ ਨੂੰ ਕਿਹਾ ਸਕਰਿਪਟ ਲਿੱਖ ਤਰਥੱਲੀ ਮੱਚਣੀ ਚਾਹੀਦੀ ਹੈ। ਵਿਵਾਦਪੂਰਨ ਗੱਲਾਂ ਲਿੱਖੀ ਤੇ ਨਾਲ ਉਹਨਾਂ ਦਾ ਜੁਆਬ ਵੀ ਘੜ ਕੇ ਮੈਨੂੰ ਦੱਸੀ। ਕੁਝ ਕਿਤਾਬ ਚੋਂ ਚੁੱਕ ਤੇ ਕੁਝ ਕੋਲੋ ਮਸਾਲਾ ਲਾ ਦੇਵੀਂ। ਫਿਲਮ ਅਜੇ ਅੱਧੀ ਬਣੀ ਸੀ ਤੇ ਸ਼ੇਖਰ ਕਪੂਰ ਲੰਡਨ ਇਕ ਪਾਰਟੀ ਵਿਚ ਬੈਠਾ ਫਿਲਮ ਡਿਸਟੀਬਿਉਟਰ ਤੇ ਚੈਨਲ ਫੋਰ ਦੇ ਬੋਰਡ ਮੈਂਬਰ ਨਾਲ ਦਾਰੂ ਪੀਂਦਾ ਆਪਣੀ ਫਿਲਮ ਬਾਰੇ ਦੱਸ ਰਿਹਾ ਸੀ। ਅਗਲੇ ਦਿਨ ਸ਼ੇਖਰ ਕਪੂਰ ਨੂੰ ਚੈਨਲ ਫੋਰ ਨੇ ਮੂੰਹ ਮੰਗੇ ਪੈਸੇ ਦਿੱਤੇ ਤੇ ਫਿਲਮ ਨੂੰ ਜ਼ਿਆਦਾ ਵਿਵਾਦਪੂਰਨ ਬਣਾਉਣ ਲਈ ਕਿਹਾ। ਫਿਲਮ ਪੂਰੀ ਬਣਨ ਤੋਂ ਪਹਿਲਾਂ ਵਿੱਕ ਚੁੱਕੀ ਸੀ। ਫਿਲਮ ਤਿਆਰ ਕਰਕੇ ਜਦੋਂ ਸ਼ੇਖਰ ਕਪੂਰ ਨੇ ਰੱਫ ਪ੍ਰਿੰਟ ਚੈਨਲ ਫੋਰ ਨੂੰ ਭੇਜੇ ਤਾਂ ਉਸ ਵਿਚ ਇਕ ਸੀਨ ਸੀ। ਜਦੋਂ ਫੂਲਨ ਦੇਵੀ ਯਾਨੀ ਅਦਾਕਾਰਾਂ ਸੀਮਾ ਵਿਸਵਾਸ ਵਿਕਰਮ ਮੱਲਾ ਨੂੰ ਗੋਲੀ ਦਾ ਇਲਾਜ ਕਰਨ ਲਈ ਲੈ ਕੇ ਗਈ ਹੁੰਦੀ ਹੈ ਤਾਂ ਬੈੱਡ ‘ਤੇ ਸੈਕਸ ਸੀਨ ਹੁੰਦਾ ਜੋ ਫੇਡ ਕਰਕੇ ਦਿਖਾਇਆ ਗਿਆ ਹੁੰਦਾ ਹੈ। ਚੈਨਲ ਫੋਰ ਵਾਲੇ ਕਹਿੰਦੇ ਇਸ ਨਾਲੋਂ ਜ਼ਿਆਦਾ ਸੈਕਸ ਤਾਂ ਅਸੀਂ ਆਪਣੇ ਡਰਾਮਿਆਂ ਵਿਚ ਦਿਖਾ ਦਿੰਦੇ ਹਾਂ। ਸੈਂਸਰ ਬੋਰਡ ਨੇ ਤਾਂ ਅੱਖਾਂ ਮੀਚ ਕੇ ਇਸਨੂੰ ਪਾਸ ਕਰ ਦੇਣਾ ਹੈ। ਸ਼ੇਖਰ ਕਪੂਰ ਨੇ ਦੁਬਾਰਾ ਸੈਕਸ ਸੀਨ ਸ਼ੂਟ ਕੀਤਾ ਤੇ ਉਹ ਵੀ ਆਉਟਡੋਰ ਤੇ ਸਭ ਕੁਝ ਫੁਲਨ ਦੇਵੀ ਨੂੰ ਆਪ ਭਾਰੂ ਕੇ ਕਰਦੇ ਦਿਖਾਇਆ। ਫਿਲਮ ਵਿਚ ਇਕ ਹੋਰ ਸੀਨ ਆਉਂਦਾ ਹੈ, ਜਦੋਂ 20 ਠਾਕੁਰ ਫੂਲਨ ਦੇਵੀ ਦਾ ਬਲਾਤਕਾਰ ਕਰਦੇ ਹਨ। ਪੂਰੇ ਪੰਜ ਮਿੰਟ ਦਾ ਸੀਨ ਸੀ ਇਹ ਤੇ ਬਲਾਤਕਾਰ ਤੋਂ ਬਾਅਦ ਸੀਮਾ ਵਿਸਵਾਸ ਅਲਫ ਨਗਨ ਉੱਠ ਕੇ ਤੁਰਦੀ ਹੈ। ਚੈਨਲ ਫੋਰ ਨੂੰ ਲੱਗਿਆ ਕਿ ਪੰਜ ਮਿੰਟ ਦਾ ਸੀਨ ਹੋਣ ਕਰਕੇ ਉਸਦਾ ਪ੍ਰਭਾਵ ਘੱਟ ਜਾਂਦਾ ਹੈ। ਉਹਨਾਂ ਨੇ ਕੱਟ ਕੇ ਸਾਢੇ ਤਿੰਨ ਮਿੰਟ ਦਾ ਕਰ ਦਿੱਤਾ। ਫਿਲਮ ਇੰਗਲੈਂਡ ਦੇ ਸੈਸਰ ਬੋਰਡ ਕੋਲ ਗਈ। ਸੈਂਸਰ ਬੋਰਡ ਨੇ ਕਿਹਾ ਫਿਲਮ ਬਹੁਤ ਖੂਬਸੂਰਤ ਬਣੀ ਹੈ, ਪਰ ਇਕ ਰੇਪ ਵਾਲਾ ਸੀਨ ਕੱਟ ਦੇਵੋ। ਇਹ ਸੀਨ ਬਲਾਤਕਾਰ ਦੇ ਜ਼ੁਰਮ ਨੂੰ ਉਤਸ਼ਾਹਿਤ ਕਰਦਾ ਹੈ। ਨਹੀਂ ਤੁਹਾਡੇ ਕੋਲ ਸਾਡੇ ਫੈਸਲੇ ਖਿਲਾਫ ਇਤਰਾਜ਼ ਕਰਨ ਲਈ 90 ਦਿਨ ਦਾ ਸਮਾਂ ਹੈ। 90 ਦਿਨ ਫਿਲਮ ਬੈਨ ਕਰ ਦਿੱਤੀ ਗਈ ਸੀ। ਸਕਰਿਪਟ ਲਿੱਖਣ ਵਾਲੇ ਲੇਖਕ ਨੂੰ ਇਸ ਦਾ ਪਤਾ ਸੀ ਤੇ ਉਸਨੇ ਜੁਆਬ ਸ਼ੇਖਰ ਕਪੂਰ ਨੂੰ ਦੱਸਿਆ ਹੋਇਆ ਸੀ। ਚੈਨਲ ਫੋਰ ਚਾਹੁੰਦਾ ਤਾਂ ਮੌਕੇ ‘ਤੇ ਉਹੀ ਜੁਆਬ ਦੇ ਸਕਦਾ ਸੀ। ਪਰ ਉਹਨਾਂ ਨੇ ਜਾਣ ਕੇ ਕੁੱਝ ਨਹੀਂ ਕੀਤਾ ਤੇ ਨਾ ਹੀ 89 ਦਿਨਾਂ ਤੱਕ ਅਪੀਲ ਕੀਤੀ। ਹਾਲਾਂਕਿ ਉਹ ਅਗਲੇ ਦਿਨ ਹੀ ਅਪੀਲ ਦਾਇਰ ਕਰ ਸਕਦੇ ਸੀ। ਹੁਣ ਉਹਨਾਂ ਨੇ ਵੀ ਪੈਸੇ ਕਮਾਉਣੇ ਸਨ। ਚੈਨਲ ਫੋਰ ਨੇ ਦੋ ਘੰਟੇ ਦਾ ਪ੍ਰੋਗਰਾਮ ਕੀਤਾ ਤੇ ਅਖਬਾਰਾਂ ਵਿਚ ਖਬਰਾਂ ਛਪਵਾਈਆਂ ਕਿ ਉਹਨਾਂ ਨਾਲ ਸੈਂਸਰ ਬੋਰਡ ਨੇ ਧੱਕਾ ਕੀਤਾ ਹੈ, ਫਿਲਮ ਸੱਚੀ ਕਹਾਣੀ ਤੇ ਅਧਾਰਤ ਹੈ ਤੇ ਉਸ ਵਿਚ ਸੱਚ ਦਿਖਾਇਆ ਗਿਆ ਹੈ। ਇਹਨਾਂ 89 ਦਿਨਾਂ ਵਿਚ ਉਹਨਾਂ ਨੇ ਫਿਲਮ ਦਾ ਐਨਾ ਕੁ ਪ੍ਰਚਾਰ ਕਰ ਲਿਆ ਸੀ ਕਿ ਲੋਕ ਉਹਨਾਂ ਦੇ ਹੱਕ ਵਿਚ ਖੜ੍ਹੇ ਹੋ ਗਏ ਤੇ ਸੈਂਸਰ ਬੋਰਡ ਨੂੰ ਗਾਲ੍ਹਾਂ ਕੱਢਣ ਲੱਗੇ। ਜਿਹੜਾ ਡੇਢ ਮਿੰਟ ਦਾ ਰੇਪ ਸੀਨ ਉਹਨਾਂ ਨੇ ਕੱਟਿਆ ਸੀ, ਉਸਦਾ ਪ੍ਰੋਮੋ ਬਣਾ ਕੇ ਉਹ ਦਿਖਾਉਂਦੇ ਰਹੇ। ਇੰਗਲੈਂਡ ਦੀ ਜਨਤਾ ਵਿਚ ਫਿਲਮ ਲਈ ਉਤਸੁਕਤਾ ਪੈਦਾ ਹੋ ਗਈ। 89ਵੇਂ ਦਿਨ ਅਪੀਲ ਵਿਚ ਚੈਨਲ ਫੋਰ ਜੁਆਬ ਦਿੰਦਾ ਹੈ ਕਿ ਫਿਲਮ ਵਿਚ ਇਕ ਮਿੰਟ ਦਾ ਸੈਕਸ ਸੀਨ ਹੈ, ਸੈਂਸਰ ਬੋਰਡ ਨੇ ਉਸਦਾ ਇਤਰਾਜ਼ ਨਹੀਂ ਕੀਤਾ। ਉਹ ਕਬੂਲ ਹੈ ਕਿਉਂਕਿ ਅੰਗਰੇਜ਼ੀ ਫਿਲਮਾਂ ਵਿਚ ਉਸ ਨਾਲੋਂ ਵੀ ਵੱਧ ਦਿਖਾਇਆ ਗਿਆ ਹੁੰਦਾ ਹੈ। ਰੇਪ ਸੀਨ ਬਾਰੇ ਉਹਨਾਂ ਨੇ ਲੇਖਕ ਦੀ ਦਿੱਤੀ ਹੋਈ ਦਲੀਲ ਪੇਸ਼ ਕਰਦਿਆਂ ਕਿਹਾ ਕਿ ਉਹ ਸੀਨ ਫਿਲਮ ਵਿਚੋਂ ਕੱਢਿਆ ਨਹੀਂ ਜਾ ਸਕਦਾ ਕਿਉਂਕਿ ਉਸ ਵਿਚ ਇਕ ਦਲਿਤ ਔਰਤ ਉੱਤੇ ਹੁੰਦਾ ਅਤਿਅਤਚਾਰ ਦਿਖਾਇਆ ਤੇ ਇਹ ਸਿੱਧ ਕੀਤਾ ਹੈ ਕਿ ਇਸ ਕਦਰ ਜ਼ੁਲਮ ਸਹਿਣ ਕਰਨ ਉਪਰੰਤ ਮਜ਼ਬੂਰ ਹੋ ਕੇ ਉਸਨੂੰ ਹਥਿਆਰ ਚੁੱਕ ਕੇ ਡਾਕੂ ਬਣਨਾ ਪਿਆ ਸੀ। ਸੈਂਸਰ ਬੋਰਡ ਅਤੇ ਟ੍ਰਿਬਿਉਨਲ ਕੋਲ ਇਸ ਦਾ ਜੁਆਬ ਨਹੀਂ ਸੀ ਤੇ ਉਹਨਾਂ ਨੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ। ਐਨੀ ਕੁ ਖੇਡ ਖੇਡਣ ਨਾਲ ਚੂਨਲ ਫੋਰ ਨੇ ਫਿਲਮ ਲਈ ਖਰਚ ਕੀਤੇ ਪੌਂਡਾਂ ਤੋਂ ਦੱਸ ਗੁਣਾ ਵੱਧ ਕਮਾਈ ਕੀਤੀ। ਚੈਨਲ ਫੋਰ ਦੇ ਮੀਟਿੰਗ ਰੂਮ ਵਿਚ ਰਚੇ ਗਏ ਇਸ ਡਰਾਮੇ ਬਾਰੇ ਕਿਸੇ ਆਮ ਜਾਂ ਖਾਸ ਬੰਦੇ ਨੂੰ ਨਹੀਂ ਪਤਾ।

]]>
ਸਲਵੈੱਸਰ ਸਟਲੋਅਨ ਤੇ ਕੁੱਤਾ -ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%b8%e0%a8%b2%e0%a8%b5%e0%a9%88%e0%a9%b1%e0%a8%b8%e0%a8%b0-%e0%a8%b8%e0%a8%9f%e0%a8%b2%e0%a9%8b%e0%a8%85%e0%a8%a8-%e0%a8%a4%e0%a9%87-%e0%a8%95%e0%a9%81%e0%a9%b1%e0%a8%a4%e0%a8%be-%e0%a8%ac/ Wed, 26 Dec 2018 19:13:13 +0000 http://www.balrajsidhu.com/?p=1746
ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ… ਮੁੱਕਣੀ ਨਹੀਂ।
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ ਪਤਨੀ ਦੇਗਹਿਣੇ ਵੀ ਚੋਰੀ ਕਰਕੇ ਵੇਚਣੇ ਪਏ ਸਨ। ਸਲਵੈੱਸਰ ਸਟਲੋਅਨ ਦੀ ਮਾਇਕ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਨੌਬਤ ਘਰ ਵੇਚਣ ਅਤੇ ਬੇਘਰ ਹੋਣ ਤੱਕ ਚੱਲੀ ਗਈ ਸੀ। ਮਕਾਨ ਖੁੱਸਣ ਬਾਅਦ ਉਹਨੂੰ ਤਿੰਨ ਰਾਤਾਂ ਨਿਊਯੌਰਕ ਦੇ ਬੱਸ ਅੱਡੇ ‘ਤੇ ਸੌਂ ਕੇ ਗੁਜ਼ਾਰਨੀਆਂ ਪਈਆਂ ਸਨ। ਨਾ ਉਸ ਵਿੱਚ ਉਦੋਂ ਕਿਰਾਏ ਦਾ ਕਮਰਾ ਲੈਣ ਦੀ ਸਮਰਥਾ ਸੀ ਤੇ ਨਾ ਹੀ ਜੇਬ ਵਿੱਚ ਕੁੱਝ ਖਰੀਦ ਕੇ ਖਾਣ ਲਈ ਕੋਈ ਛਿੱਲੜ ਸੀ। ਅਜਿਹੀ ਅਵਸਥਾ ਵਿੱਚ ਸਲਵੈੱਸਰ ਸਟਲੋਅਨ ਨੇ ਆਪਣਾ ਪਾਲਤੂ ਕੁੱਤਾ ਇੱਕ ਸ਼ਰਾਬ ਦੇ ਸਟੋਰ ਅੱਗੇ ਕਿਸੇ ਅਜਨਬੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਕੋਲ ਕੁੱਤੇ ਨੂੰ ਰਜਾਉਣ ਲਈ ਪੈਸੇ ਨਹੀਂ ਸਨ।
ਸਲਵੈੱਸਰ ਸਟਲੋਅਨ ਆਪਣੇ ਜਿਸ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ, ਉਸੇ ਕੁੱਤੇ ਨੂੰ ਪੱਚੀ ਡਾਲਰ ਵਿੱਚ ਵੇਚ ਕੇ ਉਹ ਰੋਂਦਾ ਹੋਇਆ ਉੱਥੋਂ ਚੱਲਿਆ ਸੀ।
ਦੋ ਹਫਤੇ ਬਾਅਦ ਸਲਵੈੱਸਰ ਸਟਲੋਅਨ ਨੇ ਮੁਹੰਮਦ ਅਲੀ ਅਤੇ ਚੱਕ ਵੈਪਨਰ ਦਾ ਮੁੱਕੇਬਾਜ਼ੀ ਮੈਚ ਦੇਖਿਆ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਰੌਕੀ ਫਿਲਮ ਦੀ ਪਟਕਥਾ ਅਹੁੜ ਗਈ ਸੀ।
ਸਲਵੈੱਸਰ ਸਟਲੋਅਨ ਨੇ ਪੂਰੇ ਵੀਹ ਘੰਟੇ ਲਾ ਕੇ ਰੌਕੀ ਫਿਲਮ ਦੀ ਸਕਰਿਪਟ ਲਿੱਖੀ। ਸਲਵੈੱਸਰ ਸਟਲੋਅਨ ਨੇ ਫਿਲਮ ਨਿਰਮਾਤਾਵਾਂ ਨੂੰ ਕਹਾਣੀ ਵੇਚਣ ਲਈ ਸੰਪਰਕ ਕੀਤਾ ਤਾਂ ਉਸ ਨੂੰ $25,000 ਦੀ ਪੇਸ਼ਕਸ਼ ਵੀ ਹੋ ਗਈ ਸੀ। ਪਰ ਪੰਗਾ ਉਦੋਂ ਪੈ ਗਿਆ ਜਦੋਂ ਸਲਵੈੱਸਰ ਸਟਲੋਅਨ ਨੇ ਫਿਲਮ ਵਿੱਚ ਮੁੱਖ ਭੂਮਿਕਾ ਰੌਕੀ ਪਾਤਰ ਨੂੰ ਖੁਦ ਨਿਭਾਉਣ ਦੀ ਸ਼ਰਤ ਰੱਖੀ। ਨਿਰਮਾਤਾ ਨੇ ਇਹ ਕਹਿ ਕੇ ਜੁਅਬ ਦੇ ਦਿੱਤਾ ਕਿ ਉਹ ਕਿਸੇ ਸਥਾਪਿਤ ਅਦਾਕਾਰ ਨੂੰ ਹੀ ਲੈ ਕੇ ਫਿਲਮ ਬਣਾਉਣਗੇ। ਉਨ੍ਹਾਂ ਨੇ ਸਲਵੈੱਸਰ ਸਟਲੋਅਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਤੂੰ ਤਾਂ ਊਈਂ ਝੁੱਡੂ ਜਿਹਾ ਲੱਗਦੈਂ!
ਸਲਵੈੱਸਰ ਸਟਲੋਅਨ ਬੇਇੱਜ਼ਤ ਹੋ ਕੇ ਆਪਣੀ ਸਕਰਿਪਟ ਚੁੱਕ ਕੇ ਮੁੜ ਆਇਆ। ਕੁੱਝ ਹਫਤਿਆਂ ਬਾਅਦ ਸਲਵੈੱਸਰ ਸਟਲੋਅਨ ਨੂੰ ਉਸੇ ਨਿਰਮਾਤਾ ਦੇ ਸਟੂਡੀਉ ਵਿੱਚੋਂ ਬੰਦਿਆਂ ਨੇ ਆ ਕੇ ਸੰਪਰਕ ਕੀਤਾ ਤੇ $250,000 ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ ਉਹ ਖੁਦ ਅਦਾਕਾਰੀ ਕਰਨ ਦੀ ਜ਼ਿੱਦ ਛੱਡ ਦੇਵੇ। ਸਲਵੈੱਸਰ ਸਟਲੋਅਨ ਨੇ ਪੇਸ਼ਕਸ਼ ਠੁੱਕਰਾ ਦਿੱਤੀ। ਉਨ੍ਹਾਂ ਨੇ ਰਕਮ ਵਧਾ ਕੇ $350,000 ਦੀ ਪੇਸ਼ਕਸ਼ ਕੀਤੀ। ਸਲਵੈਸਰ ਸਟਲੋਅਨ ਨੇ ਉਹ ਵੀ ਠੁੱਕਰਾ ਦਿੱਤੀ ਤੇ ਆਪਣੀ ਹਿੰਡ ‘ਤੇ ਅੜਦਿਆਂ ਕਿਹਾ ਕਿ ਮੁੱਖ ਨਾਇਕ ਦੀ ਭੂਮਿਕਾ ਉਹ ਖੁਦ ਹੀ ਕਰੇਗਾ। ਅੱਕ ਕੇ ਅਖੀਰ ਨੂੰ ਨਿਰਮਾਤਾ ਸਲਵੈੱਸਰ ਸਟਲੋਅਨ ਨੂੰ ਫਿਲਮ ਵਿੱਚ ਲੈਣ ਲਈ ਮੰਨ ਗਿਆ, ਪਰ ਉਸ ਨੇ ਸਕਰਿਪਟ ਦੀ ਕੀਮਤ ਘਟਾ ਕੇ ਮਹਿਜ਼ $35,000 ਕਰ ਦਿੱਤੀ। ਸਲਵੈੱਸਰ ਸਟਲੋਅਨ ਨੇ ਝੱਟ ਹਾਂ ਕਰ ਦਿੱਤੀ। ਉਸ ਦਿਨ ਤੋਂ ਬਾਅਦ ਗਰੀਬੀ ਸਿਰਫ ਸਲਵੈੱਸਰ ਸਟਲੋਅਨ ਲਈ ਇੱਕ ਇਤਿਹਾਸਕ ਸ਼ੈਅ ਹੀ ਬਣ ਕੇ ਰਹਿ ਗਈ ਸੀ। ਰੌਕੀ ਫਿਲਮ ਜਦੋਂ ਬਣ ਕੇ ਲੋਕਾਂ ਤੱਕ ਪਹੁੰਚੀ ਤਾਂ ਉਸਨੇ ਫਿਲਮਾਂ ਦੇ ਕਈ ਰਿਕਾਰਡ ਤੋੜ ਦਿੱਤੇ ਤੇ ਉਸ ਵਰ੍ਹੇ ਦੇ ਅਨੇਕਾਂ ਔਸਕਰ ਪੁਰਸਕਾਰ ਜਿੱਤੇ। ਸਲਵੈੱਸਰ ਸਟਲੋਅਨ ਨੂੰ ਰੌਕੀ ਫਿਲਮ ਲਈ ਸਰਵੋਤਮ ਅਦਾਕਾਰ ਘੋਸ਼ਿਤ ਕੀਤਾ ਗਿਆ ਸੀ। ਰੌਕੀ ਫਿਲਮ ਨੂੰ ਅਮਰੀਕਨ ਰਾਸ਼ਟਰੀ ਫਿਲਮ ਰਿਜ਼ੀਸਟਰੀ ਵੱਲੋਂ ਉਦੋਂ ਤੱਕ ਦੀ ਹੌਲੀਵੁੱਡ ਦੀ ਸਭ ਤੋਂ ਉਮਦਾ ਫਿਲਮ ਵੀ ਗਰਦਾਨਿਆ ਗਿਆ ਸੀ।
ਫਿਲਮ ਨਿਰਮਾਤਾ ਵੱਲੋਂ ਮਿਲੇ ਪੈਂਤੀ ਹਜ਼ਾਰ ਮਿਹਨਤਾਨੇ ਨਾਲ ਸਲਵੈੱਸਰ ਸਟਲੋਅਨ ਨੇ ਸਭ ਤੋਂ ਪਹਿਲਾਂ ਆਪਣਾ ਕੁੱਤਾ ਵਾਪਿਸ ਖਰੀਦਣ ਦੀ ਕੋਸ਼ਿਸ਼ ਕੀਤੀ। ਸਲਵੈੱਸਰ ਸਟਲੋਅਨ ਨੇ ਜਿਸ ਸਟੋਰ ਮੂਹਰੇ ਕੁੱਤੇ ਨੂੰ ਵੇਚਿਆ ਸੀ। ਉਹ ਉੱਥੇ ਜਾ ਕੇ ਤਿੰਨ ਦਿਨ ਖੜਾ ਕੁੱਤਾ ਖਰੀਦਣ ਵਾਲੇ ਵਿਅਕਤੀ ਦਾ ਇੰਤਜ਼ਾਰ ਕਰਦਾ ਰਿਹਾ ਸੀ। ਤੀਜੇ ਦਿਨ ਉਹ ਬੰਦਾ ਕੁੱਤਾ ਲੈ ਕੇ ਆਉਂਦਾ ਸਲਵੈੱਸਰ ਸਟਲੋਅਨ ਨੂੰ ਦਿੱਸ ਗਿਆ। ਸਲਵੈਸਰ ਸਟਲੋਅਨ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਲਵੈੱਸਰ ਸਟਲੋਅਨ ਨੇ ਆਪਣੀ ਕੁੱਤਾ ਵੇਚਣ ਦੀ ਮਜ਼ਬੂਰੀ ਦੱਸ ਕੇ ਉਸ ਵਿਅਕਤੀ ਤੋਂ ਦੁਬਾਰਾ ਕੁੱਤਾ ਖਰੀਦਣ ਦੀ ਬੇਨਤੀ ਕੀਤੀ। ਪੱਚੀ ਡਾਲਰ ਵਿੱਚ ਵੇਚੇ ਕੁੱਤੇ ਨੂੰ ਖਰੀਦਣ ਦੀ ਸਲਵੈੱਸਰ ਸਟਲੋਅਨ ਨੇ ਸੌ ਡਾਲਰ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਠੁੱਕਰਾ ਦਿੱਤੀ। ਸਲਵੈੱਸਰ ਸਟਲੋਅਨ ਨੇ ਪੰਜ ਸੌ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਉਹ ਵੀ ਠੁੱਕਰਾ ਦਿੱਤੀ। ਸਲਵੈੱਸਰ ਸਟਲੋਅਨ ਨੇ ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਉਹ ਵੀ ਠੁੱਕਰਾ ਦਿੱਤੀ। ਇੰਝ ਰਕਮ ਵਧਾਉਂਦਿਆਂ ਦਸ ਹਜ਼ਾਰ ਡਾਲਰ ਦੀ ਪੇਸ਼ਕਸ਼ ਕੀਤੀ। ਕੁੱਤੇ ਦੇ ਮਾਲਕ ਨੇ ਸਭ ਇਹ ਕਹਿ ਕੇ ਠੁਕਰਾ ਦਿੱਤੀਆਂ ਕਿ ਜਦੋਂ ਤੂੰ ਕੁੱਤਾ ਵੇਚਿਆ ਸੀ, ਉਦੋਂ ਉਹ ਵਿਕਾਊ ਸੀ। ਹੁਣ ਵਿਕਾਊ ਨਹੀਂ ਹੈ। ਅੰਤ ਪੱਚੀ ਡਾਲਰ ਵਿੱਚ ਵੇਚਿਆ ਕੁੱਤਾ ਸਲਵੈੱਸਰ ਸਟਲੋਅਨ ਨੇ ਮਿੰਨਤਾ ਕਰਕੇ ਪੰਦਰਾਂ ਹਜ਼ਾਰ ਡਾਲਰ ਦਾ ਵਾਪਿਸ ਖਰੀਦਿਆ ਸੀ।
ਜਦੋਂ ਕੁੱਤਾ ਖਰੀਦ ਕੇ ਸਲਵੈੱਸਰ ਸਟਲੋਅਨ ਜਾਣ ਲੱਗਿਆ ਤਾਂ ਉਸ ਕੁੱਤਾ ਵੇਚਣ ਵਾਲੇ ਵਿਅਕਤੀ ਨੇ ਸਲਵੈਸਰ ਸਟਲੋਅਨ ਨੂੰ ਰੋਕ ਕੇ ਪੁੱਛਿਆ ਕਿ ਤੂੰ ਇਸ ਕੁੱਤੇ ਨੂੰ ਖਰੀਦਣ ਦੀ ਐਨੀ ਵੱਡੀ ਰਕਮ ਕਿਉਂ ਖਰਚੀ? ਸਲਵੈੱਸਰ ਸਟਲੋਅਨ ਨੇ ਹੱਸਦੇ ਹੋਏ ਜੁਆਬ ਦਿੱਤਾ ਸੀ, “ਜਦੋਂ ਗਰੀਬੀ ਦੀ ਮਾਰ ਨਾ ਸਹਾਰਦਿਆਂ ਹੋਇਆਂ ਮੈਂ ਥੱਕ ਕੇ ਡਿੱਗ ਪੈਂਦਾ ਸੀ ਤਾਂ ਆਪਣੇ ਕੁੱਤੇ ਨਾਲ ਆਪਣਾ ਦੁੱਖ-ਸੁੱਖ ਕਰਦਾ ਹੁੰਦਾ ਸੀ। ਮੈਂ ਤਾਂ ਆਪਣੀ ਭੁੱਖ ਬਰਦਾਸ਼ਤ ਕਰ ਲੈਂਦਾ ਸੀ। ਪਰ ਮੇਰੇ ਕੁੱਤੇ ਤੋਂ ਜਦੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ ਤਾਂ ਉਹ ਇੱਧਰ-ਉੱਧਰ ਚੀਜ਼ਾਂ ਨੂੰ ਮੂੰਹ ਮਾਰ ਕੇ ਆਪਣੇ ਖਾਣ ਲਈ ਕੁੱਝ ਨਾ ਕੁੱਝ ਲੱਭ ਲੈਂਦਾ ਹੁੰਦਾ ਸੀ। ਮੈਂ ਆਪਣੇ ਇਸ ਕੁੱਤੇ ਤੋਂ ਹੀ ਸਬਕ ਸਿੱਖਿਆ ਸੀ ਕਿ ਕਦੇ ਹਿੰਮਤ ਹਾਰ ਕੇ ਬੈਠਣਾ ਨਹੀਂ ਚਾਹੀਦੈ। ਹੱਥ ਪੈਰ ਮਾਰਦੇ ਰਹੋ, ਕਦੇ ਨਾ ਕਦੇ ਕਿਤੇ ਨਾ ਕਿਤੇ ਤੁਹਾਡਾ ਪੰਜਾਂ ਜ਼ਰੂਰ ਅੜ ਜਾਵੇਗਾ। ਮੈਂ ਇਹੀ ਕੀਤਾ ਤੇ ਹੁਣ ਹੌਲੀਵੁੱਡ ਦਾ ਸਟਾਰ ਬਣ ਗਿਆ ਹਾਂ।”

]]>
ਮਹਾਤਮਾ ਬੁੱਧ ਅਤੇ ਕਿਸਾਨ – ਅਨੁਵਾਦਕ ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%ae%e0%a8%b9%e0%a8%be%e0%a8%a4%e0%a8%ae%e0%a8%be-%e0%a8%ac%e0%a9%81%e0%a9%b1%e0%a8%a7-%e0%a8%85%e0%a8%a4%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a8%a8%e0%a9%81/ Wed, 26 Dec 2018 19:11:38 +0000 http://www.balrajsidhu.com/?p=1743
ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਜੋ ਆਪਣੀਆਂ ਪਰਵਾਰਿਕ ਸਮੱਸਿਆਵਾਂ ਅਤੇ
 ਹੋਰ ਮੁਸ਼ਕਿਲਾਂ ਕਾਰਨ ਬਹੁਤ ਦੁੱਖੀ ਰਹਿੰਦਾ ਸੀ। ਦੁੱਖੀ ਰਹਿਣ ਦੀ ਵਜ੍ਹਾ ਸਦਕਾ ਉਹ 
ਆਪਣੇ ਕਿਸੇ ਵੀ ਕੰਮ ਨੂੰ ਠੀਕ ਨਹੀਂ ਕਰ ਪਾਉਂਦਾ ਸੀ। ਕਿਸਾਨ ਨੂੰ ਦੁੱਖੀ
 ਵੇਖ ਕੇ ਉਸਦੇ ਇੱਕ ਮਿੱਤਰ ਨੇ ਗੌਤਮ ਬੁੱਧ ਦੇ ਕੋਲ ਜਾਣ ਦੀ ਸਲਾਹ ਦਿੱਤੀ ਅਤੇ
 ਕਿਹਾ ਉਹ ਮਹਾਤਮਾ ਸਾਰੇ ਦੇ ਦੁੱਖਾਂ ਦਾ ਛੁਟਕਾਰਾ ਕਰਵਾ ਦਿੰਦਾ ਹੈ। 
ਕਿਸਾਨ ਆਪਣੇ ਮਿੱਤਰ ਦੀ ਗੱਲ ਮੰਨ ਕੇ ਮਹਾਤਮਾ ਬੁੱਧ ਜੀ ਦੇ ਕੋਲ ਜਾਂਦਾ ਹੈ।
 ਉਹ ਦਰਖਤ ਦੇ ਹੇਠਾਂ ਬੈਠੇ ਭਗਤੀ ਕਰਦੇ ਸਨ। ਲੋਕ ਆਪਣੀ ਆਪਣੀ ਸਮੱਸਿਆ ਦੱਸ ਕੇ ਉਨ੍ਹਾਂ ਦੇ ਹੱਲ ਲੈ ਕੇ ਚਲੇ ਜਾਇਆ ਕਰਦੇ ਸਨ। 
ਉਸ ਕਿਸਾਨ ਨੂੰ ਗੌਤਮ ਬੁੱਧ ਨੇ ਪੁੱਛਿਆ, “ਕੀ
 ਸਮੱਸਿਆ ਹੈ ਤੁਹਾਡੀ ?” 
ਕਿਸਾਨ ਨੇ ਕਿਹਾ, “ਮੇਰੀ ਪਤਨੀ ਉਂਝ ਤਾਂ ਬਹੁਤ ਚੰਗੀ ਹੈ। ਮੇਰੀ ਹਰ ਗੱਲ ਮੰਨਦੀ ਹੈ, ਪਰ ਕਦੇ ਕਦੇ ਉਹ ਬਹੁਤ ਜ਼ਿੱਦ ਕਰਦੀ ਹੈ। ਮੇਰੀ ਕੋਈ ਵੀ ਕਹੀ ਗੱਲ ਨਹੀਂ ਮੰਨਦੀ।” 
ਫਿਰ ਕਿਸਾਨ ਨੇ ਕਿਹਾ, ” ਮੇਰੇ ਦੋ ਬੱਚੇ ਹਨ, ਦੋਨੇ ਮੇਰੀਆਂ ਸਾਰੀਆਂ ਗੱਲਾਂ ਮੰਨਦੇ ਹਨ, ਪਰ ਕਦੇ ਕਦੇ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਪਿਆਰ ਨਹੀਂ ਕਰਦੇ।” 
ਫਿਰ ਕਿਸਾਨ ਨੇ ਕਿਹਾ, “ਮੇਰੀ ਫਸਲ ਚੰਗੀ ਨਹੀਂ ਹੁੰਦੀ। ਇਸ ਵਾਰ ਵੀ ਜ਼ਿਆਦਾ 
ਵਰਖਾ ਦੇ ਕਾਰਨ ਮੇਰੀ ਫਸਲ ਬਰਬਾਦ ਹੋ ਗਈ ਹੈ। ਪਿਛਲੇ ਸਾਲ ਵੀ ਮੇਰੀ ਫਸਲ ਚੰਗੀ
 ਨਹੀਂ ਹੋਈ ਸੀ।” 
ਫਿਰ ਕਿਸਾਨ ਨੇ ਕਿਹਾ, “ਮੈਂ ਕਦੇ ਕਦੇ ਇੰਨਾ ਨਿਰਾਸ਼ ਹੋ ਜਾਂਦਾ ਹਾਂ ਕਿ ਮੇਰਾ 
ਮਨ ਕਰਦਾ ਹੈ, ਮੈਨੂੰ ਮਰ ਹੀ ਜਾਣਾ ਚਾਹੀਦਾ ਹੈ।” 
ਬੁੱਧ ਉਸਦੀਆਂ ਸਾਰੀਆਂ ਗੱਲਾਂ ਚੁੱਪ ਕਰਕੇ ਸੁਣਦੇ ਜਾ ਰਹੇ ਸਨ। ਇਸ ਤਰ੍ਹਾਂ ਕਿਸਾਨ ਨੇ ਆਪਣੀ
83 ਛੋਟੀਆਂ ਛੋਟੀਆਂ ਸਮੱਸਿਆਵਾਂ ਬੁੱਧ ਦੇ ਸਾਹਮਣੇ ਰੱਖ ਦਿੱਤੀਆਂ। ਬੁੱਧ ਨੇ ਸਾਰੀਆਂ ਸਮੱਸਿਆਵਾਂ ਸੁਣਨ ਦੇ
 ਬਾਅਦ ਕਿਹਾ, “ਮੈਂ ਤੁਹਾਡੀ ਕਿਸੇ ਵੀ ਸਮੱਸਿਆ ਦਾ ਛੁਟਕਾਰਾ ਨਹੀਂ ਕਰ ਸਕਦਾ ਹਾਂ। ਇਹ 83 ਸਮੱਸਿਆਵਾਂ ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ। ਸਮਾਂ ਸਦੇਵ ਇੱਕੋ ਜਿਹਾ ਨਹੀਂ ਰਹਿੰਦਾ। ਕਦੇ ਅੱਛਾ ਆਉਂਦਾ ਹੈ ਤਾਂ ਕਦੇ ਭੈੜਾ। ਇਹ ਸਮੱਸਿਆ ਹਰ ਵਿਅਕਤੀ ਦੀ ਹੁੰਦੀ ਹੈ। ਜੋ ਕਦੇ ਖਤਮ ਨਹੀਂ ਹੋ ਸਕਦੀ।” 
ਇਹ ਸੁਣ ਕੇ ਕਿਸਾਨ ਨੂੰ ਬਹੁਤ ਗੁੱਸਾ ਆਇਆ। ਉਸਨੇ ਕਿਹਾ, “ਮੈਂ ਸੁਣਿਆ ਸੀ ਕਿ ਤੁਸੀਂ ਤਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹੋ। ਸਭ ਝੂਠ ਹੈ। ਤੁਸੀਂ ਤਾਂ ਮੇਰੀ ਇੱਕ ਵੀ ਸਮੱਸਿਆ ਨੂੰ ਦੂਰ ਨਹੀਂ ਕਰ ਪਾ ਰਹੇ ਹੋ? ਇੱਥੇ ਆ ਕੇ
 ਮੈਂ ਆਪਣਾ ਸਮਾਂ ਹੀ ਖ਼ਰਾਬ ਕੀਤਾ ਹੈ। ਕੀ ਤੁਸੀਂ ਸੱਚ ਵਿੱਚ ਮੇਰੀ ਕੋਈ ਸਹਾਇਤਾ ਨਹੀਂ ਕਰੋਂਗੇ ?” 
ਬੁੱਧ ਨੇ ਕਿਹਾ, “ਤੁਹਾਡੀਆਂ ਇਹਨਾਂ 83 ਸਮਸਿਆਵਾਂ ਦਾ ਛੁਟਕਾਰਾ ਤਾਂ ਮੈਂ ਨਹੀਂ ਕਰ ਸਕਦਾ, ਹਾਂ, ਮੈਂ ਤੁਹਾਡੀ 84ਵੀ ਸਮੱਸਿਆ ਦਾ ਹੱਲ ਜ਼ਰੂਰ ਕਰ ਸਕਦਾ ਹਾਂ।” 
ਕਿਸਾਨ ਨੇ ਕਿਹਾ, “ਮੇਰੀਆਂ ਤਾਂ 83 ਹੀ ਸਮੱਸਿਆਵਾਂ ਹਨ। 84ਵੀਂ ਸਮੱਸਿਆ ਕਿਹੜੀ ਹੈ?” 
ਬੁੱਧ ਨੇ ਕਿਹਾ, “84ਵੀਂ ਸਮੱਸਿਆ ਇਹ ਹੈ ਕਿ ਤੂੰ ਨਹੀਂ ਚਾਹੁੰਦਾ ਕਿ ਤੁਹਾਡੇ ਜੀਵਨ ਵਿੱਚ ਕੋਈ ਸਮੱਸਿਆ ਹੋਵੇ। ਇਸ ਸਮੱਸਿਆ ਦੇ ਕਾਰਨ ਹੀ ਤੁਹਾਡੀਆਂ ਦੂਜੀਆਂ ਸਮਸਿਆਵਾਂ ਦਾ ਜਨਮ ਹੋਇਆ ਹੈ। ਜੇਕਰ ਤੂੰ ਇਸ ਗੱਲ ਨੂੰ ਮੰਨ ਲਵੇਂ ਕਿ ਸਮੱਸਿਆ ਹੁੰਦੀ ਹੀ ਹੈ। ਸਾਰਿਆਂ ਦੇ ਜੀਵਨ ਵਿੱਚ ਇਸ
 ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਤੂੰ ਸੋਚਦਾ ਹੈਂ ਕਿ ਇਸ ਪੂਰੀ ਦੁਨੀਆ ਵਿੱਚ ਸਿਰਫ ਤੂੰ ਹੀ ਦੁੱਖੀ ਹੈ ਅਤੇ ਤੁਹਾਡੇ ਤੋਂ ਜ਼ਿਆਦਾ ਦੁੱਖੀ ਕੋਈ ਨਹੀਂ ਹੈ। ਤੈਨੂੰ ਆਪਣਾ ਦੁੱਖ ਵੱਡਾ ਲੱਗਦਾ ਹੈ। ਜੇਕਰ ਤੂੰ ਆਪਣੇ ਨੇੜੇ ਤੇੜੇ ਦੇਖੇਂਗਾ ਅਤੇ ਹੋਰ ਲੋਕਾਂ ਨੂੰ ਪੁੱਛੇਂਗਾ ਤਾਂ ਉਨ੍ਹਾਂ ਨੂੰ ਆਪਣਾ ਦੁੱਖ ਬਹੁਤ ਲੱਗੇਗਾ। ਸਾਰਿਆਂ ਨੂੰ ਆਪਣਾ ਦੁੱਖ ਬਹੁਤ ਲੱਗਦਾ ਹੁੰਦਾ ਹੈ। ਕੁੱਝ ਲੋਕ ਤਾਂ ਇਹ ਚਿੰਤਾ ਵਿੱਚ ਹੀ ਦੁੱਖੀ ਰਹਿੰਦੇ ਹਨ ਕਿ ਸਿਰਫ ਉਨ੍ਹਾਂ ਨੂੰ ਹੀ ਇਹ ਦੁੱਖ ਕਿਉਂ ਮਿਲਿਆ ਹੈ। ਦਰਅਸਲ ਅਜਿਹਾ ਨਹੀਂ ਹੁੰਦਾ। ਦੁੱਖ ਅਤੇ ਸੁੱਖ ਸਮੇਂ ਦੇ ਨਾਲ ਚਲਦੇ ਰਹਿੰਦੇ ਹਨ। ਅਸੀਂ ਲੋਕ ਸਿਰਫ ਆਪਣੇ ਬਾਰੇ ਵਿੱਚ
 ਸੋਚ ਕੇ ਹੀ ਦੁੱਖੀ ਹੁੰਦੇ ਰਹਿੰਦੇ ਹਾਂ। ਕੋਈ ਕਿਸੇ ਦੇ ਬਾਰੇ ਵਿੱਚ ਨਹੀਂ ਸੋਚਦਾ। ਜੇਕਰ ਤੁਹਾਡੇ ਉੱਤੇ ਸੁੱਖੀ ਸਮਾਂ ਚੱਲ 
ਰਿਹਾ ਹੁੰਦਾ ਹੈ ਅਤੇ ਉਸ ਸਮੇਂ ਕੋਈ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ
 ਆਉਂਦਾ ਹੈ ਤਾਂ ਉਸ ਸਮੇਂ ਤੁਸੀਂ ਉਸ ਵਿਅਕਤੀ ਨੂੰ ਸਲਾਹ ਦਿੰਦੇ ਹੋ ਦੀ ਅਜਿਹਾ
 ਕਰੋ ਜਾਂ ਫਿਰ ਵੇਸਾ ਕਰੋ। ਜੇਕਰ ਉਹੀ ਦੁੱਖ ਤੁਹਾਡੇ ਉੱਤੇ ਆ ਜਾਂਦਾ ਹੈ ਤਾਂ ਉਸ ਸਮੇਂ ਤੁਸੀਂ ਵਿਚਲਿਤ ਹੋ ਜਾਂਦੇ ਹੋ। ਤੁਸੀਂ ਜ਼ਿਆਦਾ ਦੁੱਖੀ ਹੋ ਜਾਂਦੇ ਹੋ। ਇਹੀ ਹੈ 84ਵੀਂ ਸਮੱਸਿਆ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ‘ਤੇ ਕਦੇ ਕੋਈ ਦੁੱਖ 
ਆਏ ਹੀ ਨਾ ਅਤੇ ਜੇਕਰ ਤੁਸੀਂ ਇਹ ਗੱਲ ਜਾਣ ਜਾਵੋਂ ਕਿ ਦੁੱਖ ਅਤੇ
ਸੁੱਖ ਤਾਂ ਆਉਣਾ ਹੀ ਆਉਣਾ ਹੈ ਤਾਂ ਤੁਹਾਡੀਆਂ ਬਾਕੀ 83 ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ। ਇਸ ਲਈ ਮੈਂ ਤੁਹਾਡੀਆਂ 83 ਸਮੱਸਿਆਵਾਂ ਠੀਕ ਨਹੀਂ ਕਰ ਸਕਦਾ। ਤੁਹਾਨੂੰ ਮੰਨਣਾ ਹੀ ਹੋਵੇਗਾ ਕਿ ਦੁੱਖ ਅਤੇ ਸੁੱਖ ਜੀਵਨ ਵਿੱਚ ਆਏਗਾ ਹੀ ਆਏਗਾ, ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਹਮੇਸ਼ਾ ਦੁੱਖ ਅਤੇ ਹਮੇਸ਼ਾ ਸੁੱਖ ਨਹੀਂ ਰਹਿ ਸਕਦੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ‘ਤੇ ਇਸ ਦੁੱਖ ਅਤੇ ਸੁੱਖ ਦਾ ਕੋਈ ਪ੍ਰਭਾਵ
 ਨਾ ਹੋਵੇ ਤਾਂ ਉਹ ਰਸਤਾ ਮੈਂ ਤੁਹਾਨੂੰ ਵਿਖਾ ਸਕਦਾ ਹਾਂ, ਮੋਹ-ਮਾਇਆ ਅਤੇ ਸੰਸਾਰ ਤਿਆਗ ਕੇ ਸਨਿਆਸੀ ਹੋ ਜਾਵੋ।” ਇਹ ਸੁਣ ਕੇ ਕਿਸਾਨ ਬੁੱਧ ਦੇ ਚਰਣਾਂ ਵਿੱਚ ਡਿੱਗ ਪਿਆ। ਉਹ ਸਮਝ ਚੁੱਕਿਆ ਸੀ ਕਿ ਸਾਰੀਆਂ ਸਮਸਿਆਵਾਂ ਦਾ
 ਛੁਟਕਾਰਾ ਉਹ ਆਪਣੇ ਆਪ ਹੀ ਕਰ ਸਕਦਾ ਸੀ।

]]>
ਨਿਪੋਲੀਅਨ ਅਤੇ ਮੌਤ – ਬਲਰਾਜ ਸਿੰਘ ਸਿੱਧੂ http://www.balrajsidhu.com/2018/12/26/%e0%a8%a8%e0%a8%bf%e0%a8%aa%e0%a9%8b%e0%a8%b2%e0%a9%80%e0%a8%85%e0%a8%a8-%e0%a8%85%e0%a8%a4%e0%a9%87-%e0%a8%ae%e0%a9%8c%e0%a8%a4-%e0%a8%ac%e0%a8%b2%e0%a8%b0%e0%a8%be%e0%a8%9c-%e0%a8%b8%e0%a8%bf/ Wed, 26 Dec 2018 19:08:49 +0000 http://www.balrajsidhu.com/?p=1740 ਨਿਪੋਲੀਅਨ ਅਤੇ ਮੌਤ –  ਬਲਰਾਜ ਸਿੰਘ ਸਿੱਧੂ

27 ਮਈ 1799 ਨੂੰ ਜੰਗੀ ਮਸ਼ਕ ਦੌਰਾਨ ਨਿਪੋਲੀਅਨ ਬੋਨਾਪਾਰਟ ਨੂੰ ਮਿਸਰ ਵਿੱਚ ਜਫ਼ਾ ਦੇ ਸ਼ਹਿਰ ਤੋਂ ਪਿੱਛੇ ਹਟਣ ਦੀ ਜ਼ਰੂਰਤ ਸੀ ਅਤੇ ਉਸਨੇ ਆਪਣੇ ਜ਼ਖਮੀ ਵਿਅਕਤੀਆਂ ਨੂੰ ਆਪਣੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਨਾਲ ਅੱਗੇ ਭੇਜ ਦਿੱਤਾ ਸੀ। ਪਰ 7 ਤੋਂ 30 ਉਸਦੇ ਸੈਨਿਕ ਮਰਦ ਅਛੂਤ ਦੀ ਬੂਬੋਨਿਕ ਪਲੇਗ ਨਾਮਕ ਬਿਮਾਰੀ ਨਾਲ ਪੀੜਤ ਸਨ ਅਤੇ ਲਾਗ ਫੈਲਣ ਦੇ ਡਰ ਕਾਰਨ ਬਾਕੀ ਸਾਰੇ ਫੌਜੀਆਂ ਨਾਲ ਉਨ੍ਹਾਂ ਨੂੰ ਨਹੀਂ ਲਿਜਾਇਆ ਜਾ ਸਕਦਾ ਸੀ। ਨਿਪੋਲੀਅਨ ਨੂੰ ਇਹ ਅਹਿਸਾਸ ਸੀ ਕਿ ਉਨ੍ਹਾਂ ਬਿਮਾਰ ਆਦਮੀਆਂ ਨੂੰ ਜੇਕਰ ਉਹ ਪਿੱਛੇ ਛੱਡ ਕੇ ਜਾਂਦਾ ਸੀ ਦਾ ਉਨ੍ਹਾਂ ਨੂੰ ਤੁਰਕਾਂ ਦੁਆਰਾ ਫੜੇ ਜਾਣ ਦਾ ਖਦਸਾ ਸੀ। ਤੁਰਕਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ ਸੀ, ਜਿਸ ਲਈ ਤੁਰਕ ਉਸ ਸਮੇਂ ਬਹੁਤ ਮਸ਼ਹੂਰ ਸਨ। ਇਸ ਲਈ ਨਿਪੋਲੀਅਨ ਨੇ ਡੈਜਨੇਟੈਟਸ ਨਾਂ ਦੇ ਇਗ਼ਕ ਆਦਮੀ ਨੂੰ ਇੰਚਾਰਜ ਡਾਕਟਰ ਕੋਲ ਇਹ ਤਜਵੀਜ਼ ਪੇਸ਼ ਕਰਨ ਲਈ ਕਿਹਾ ਕਿ ਅਫੀਮ ਦੀ ਵੱਡੀ ਮਾਤਰਾ ਦੀ ਖੁਰਾਕ ਨਾਲ ਬਿਮਾਰ ਆਦਮੀਆਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਇਹ ਉਨ੍ਹਾਂ ਉੱਪਰ ਘੱਟ ਜ਼ੁਲਮ ਹੋਵੇਗਾ।
ਡਾਕਟਰ ਨੇ ਨਿਪੋਲੀਆਨ ਦਾ ਇਹ ਸੁਝਾਅ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ, “ਨਹੀਂ ਮੈਂ ਇਹ ਹਰਗਿੱਜ਼ ਨਹੀਂ ਕਰ ਸਕਦਾ। ਇੱਕ ਡਾਕਟਰ ਦਾ ਧਰਮ ਮਰੀਜ਼ ਦੀ ਜਾਨ ਨੂੰ ਬਚਾਉਣਾ ਹੁੰਦਾ ਹੈ। ਉਸਨੂੰ ਜਾਨੋਂ ਮਾਰਨਾ ਨਹੀਂ।”
ਨਿਪੋਲੀਅਨ ਬਿਮਾਰ ਸਿਪਾਹੀਆਂ ਦੀ ਸੁਰੱਖਿਆ ਲਈ ਇੱਕ ਖਾਸ ਪਹਿਰੇਦਾਰ ਉੱਥੇ ਛੱਡ ਕੇ ਆਪ ਆਪਣੀ ਫੌਜ ਨੂੰ ਲੈ ਕੇ ਅੱਗੇ ਵੱਧ ਗਿਆ। ਅਗਲੇ ਦਿਨ ਜਦੋਂ ਸਾਰੇ ਬਿਮਾਰ ਸਿਪਾਹੀਆਂ ਵਿੱਚੋਂ ਕੋਈ ਵੀ ਸੁੱਤਾ ਨਾ ਉੱਠਿਆ ਤਾਂ ਪਹਿਰੇਦਾਰ ਵੀ ਨਿਪੋਲੀਅਨ ਦੀ ਫੌਜ ਨਾਲ ਆ ਕੇ ਰਲ ਗਿਆ ਸੀ। ਉਸ ਤੋਂ ਅਗਲੇ ਦਿਨ ਬਿਮਾਰ ਸਿਪਾਹੀਆਂ ਵਿੱਚੋਂ ਕਿਵੇਂ ਨਾ ਕਿਵੇਂ ਜਿੰਦਾ ਬਚਿਆ ਇੱਕ ਸਿਪਾਹੀ ਨਿਪੋਲੀਅਨ ਨੂੰ ਆ ਕੇ ਮਿਲਿਆ ਤੇ ਉਸਨੇ ਚੀਖ ਕੇ ਨਿਪੋਲੀਅਨ ਨੂੰ ਸਵਾਲ ਕੀਤਾ, “ਅਸੀਂ ਆਪਣੀ ਜਾਨ ਤਲੀ ‘ਤੇ ਧਰ ਕੇ ਤੇਰੇ ਲਈ ਲੜਦੇ ਰਹੇ ਸੀ ਤੇ ਤੂੰ ਸਾਨੂੰ ਮੌਤ ਦੇ ਕੇ ਆ ਗਿਆ ਹੈ। ਅਸੀਂ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਰ ਸਕਦੇ ਕਿ ਤੂੰ ਸਾਨੂੰ ਦੁਸ਼ਮਣ ਹੱਥੋਂ ਮਰਨ ਦੀ ਬਜਾਏ ਜ਼ਹਿਰ ਦੇ ਕੇ ਮਾਰ ਦੇਵੇਂਗਾ?”
ਨਿਪੋਲੀਅਨ ਮੁਸਕਰਾ ਕੇ ਬੋਲਿਆ, “ਜਦੋਂ ਚੁਣਨ ਲਈ ਸਾਹਮਣੇ ਕੇਵਲ ਮੌਤ ਹੀ ਹੋਵੇ ਤਾਂ ਭਿਆਨਕ ਅਤੇ ਤਸੀਹਿਆਂ ਵਾਲੀ ਮੌਤ ਦੀ ਬਜਾਏ ਸ਼ਾਂਤਮਈ, ਅਰਾਮਦਾਇਕ ਅਤੇ ਪੀੜਾਂ ਰਹਿਤ ਮੌਤ ਚੁਣ ਲੈਣਾ ਅਕਲਮੰਦੀ ਹੁੰਦੀ ਹੈ। ਮੈਂ ਵੀ ਤੁਹਾਡੇ ਲਈ ਇਹੀ ਕੀਤਾ ਸੀ।”
ਇਹ ਸੁਣ ਕੇ ਸਿਪਾਹੀ ਦਾ ਸਾਰਾ ਗੁੱਸਾ ਲਹਿ ਗਿਆ ਤੇ ਨਿਪੋਲੀਅਨ ਦੇ ਕਦਮਾਂ ਵਿੱਚ ਡਿੱਗਦਿਆਂ ਹੀ ਉਸਦੇ ਪ੍ਰਾਣ ਨਿਕਲ ਗਏ ਸਨ। 
(ਰਚਨਾ ਪਸੰਦ ਆਈ ਹੋਵੇ ਤਾਂ ਸਾਂਝੀ ਜ਼ਰੂਰ ਕਰੋ ਤੇ ਮੇਰੀਆਂ ਪੁਸਤਕਾਂ ਵੀ ਪੜ੍ਹੋ। ਇਸ ਪੋਸਟ ਨੂੰ ਮੇਰਾ ਨਾਮ ਕੱਟ ਕੇ ਸ਼ੇਅਰ ਕਰਨ ਵਾਲਾ ਆਪਣੇ ਸਕੇ ਪਿਉ ਦੀ ਔਲਾਦ ਨਹੀਂ ਹੋਵੇਗਾ।)


—-


नेपोलियन और मौत – बलराज सिंह सिद्धू 
27 मई 17 99 को, युद्ध अभियान के दौरान नेपोलियन बोनापार्ट को मिस्र में जाफ शहर से वापस जाने की आवश्यकता थी और उन्होंने अपने घायल व्यक्तियों को उनकी सुरक्षा के लिए आवश्यक प्रावधानों के साथ आगे भेज दिया। लेकिन 7 से 30 पुरुष कुपोषण से पीड़ित थे, जिसे अस्पृश्य बुबोनिक प्लेग कहा जाता था और बीमारी फैलाने के डर के कारण, उन्हें अन्य सभी सैनिकों के साथ नहीं लिजाया जा सकता था।
नेपोलियन ने महसूस किया कि उनके पीछे छोड़े गए बीमार पुरुषों को तुर्कों द्वारा पकड़ा जाने की आशंका थी। तुर्क उन सैनिकों को क्रूर यातना के साथ मार सकते थे, जिसके लिए तुर्क उस समय बहुत प्रसिद्ध थे। तो नेपोलियन ने देस्जेनेटस नामक एक प्रतिष्ठित व्यक्ति को डॉक्टर के पास प्रस्ताव पेश करने के लिए भेजा कि अगर बड़ी मात्रा में अफीम दे कर बीमार लोगों के जीवन को समाप्त कर दिया जाता है, तो यह उन पर कम दमन होगा।
डॉक्टर ने नेपोलियन के सुझाव को स्वीकार करने से इंकार कर दिया, “नहीं, मैं यह सब नहीं कर सकता। एक डॉक्टर एक रोगी के जीवन को बचाने के लिए है। उसे मरना डॉक्टर का कर्तव्य नहीं है ।”
नेपोलियन ने बीमार सैनिकों की सुरक्षा के लिए एक विशेष सुरक्षा पहरेदार छोड़ दिया और खुद सेना को लेकर आगे बढ़ गया। अगले दिन जब कोई भी बीमार सैनिक सो कर नींद से नहीं जगा तो पहरेदार भी नेपोलियन की सेना में जाकर शामिल हो गया। अगले दिन, बीमार सैनिकों से, एक सैनिक नेपोलियन के पास पोहंचा और उसने नेपोलियन से पूछा, “हम अपनी जान हथेली पे लिए आप के साथ युद्ध में लढ़ रहे थे और आप ने हमें मार डाला। हम आपसे यहउम्मीद नहीं कर सकते थे कि आप दुश्मन के हाथों मरने की बजाए हमें जहर से मार देंगे?” 
नेपोलियन मुस्कुराया, “जब चुनने के लिए केवल एक मौत हो तो भयानक और दर्दनाक मौत की जगह, एक आरामदायक और दर्द रहित मौत का चयन करना बुद्धिमानी है। मैंने भी तुम्हारे लिए ऐसा ही किया।”
यह सुनकर, सैनिक का पूरा गुस्सा गायब हो गया और नेपोलियन के कदमो में गिर कर मर गया।

]]>
ਜੁਗਨੀ http://www.balrajsidhu.com/2017/10/09/%e0%a8%9c%e0%a9%81%e0%a8%97%e0%a8%a8%e0%a9%80/ http://www.balrajsidhu.com/2017/10/09/%e0%a8%9c%e0%a9%81%e0%a8%97%e0%a8%a8%e0%a9%80/#respond Mon, 09 Oct 2017 15:22:12 +0000 http://www.balrajsidhu.com/?p=1703 ਮੇਰੀ ਜੁਗਨੀ ਦੇ ਧਾਗੇ ਬੱਗੇ
ਜੁਗਨੀ ਉਹਦੇ ਮੂੰਹੋਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ।
ਅੱਲਾ ਬਿਸਮਿਲਾ ਤੇਰੀ ਜੁਗਨੀ…
ਸਾਈਂ ਮੈਂਡਿਆ ਵੇ ਤੇਰੀ ਜੁਗਨੀ…

ਜੁਗਨੀ ਪੰਜਾਬੀ ਜ਼ੁਬਾਨ ਦਾ ਅਹਿਜਾ ਲੋਕ ਗੀਤ ਹੈ, ਜਿਸਨੂੰ ਹਰ ਪੰਜਾਬੀ ਨੇ ਸੁਣਿਆ ਹੋਇਆ ਹੈ। ਗੁਰਮੀਤ ਬਾਵਾ, ਆਲਮ ਲੁਹਾਰ, ਆਲਿਫ ਲੁਹਾਰ, ਗੁਰਦਾਸ ਮਾਨ, ਰੱਬੀ ਸ਼ੇਰਗਿੱਲ, ਕੁਲਦੀਪ ਮਾਣਕ, ਹਰਭਜਨ ਮਾਨ ਆਦਿ ਨੇ ਇਸ ਨੂੰ ਆਪੋ ਆਪਣੇ ਰੰਗ ਵਿਚ ਗਾਇਆ ਹੈ। ਸੁਰਜੀਤ ਬਿੰਦਰਖੀਏ ਨੇ ਤਾਂ ਇਸ ਨੂੰ ਪੰਜ ਰੰਗ ਵਿਚ ਗਾਉਣ ਦਾ ਦਾਵਾ ਵੀ ਕੀਤਾ ਸੀ। ਕਮਲਜੀਤ ਨੀਰੂ ਨੇ ਜੁਗਨੀ ਨੂੰ ਮੌਡਰਨ ਟਰੀਟਮੈਂਟ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਵੱਲੋਂ ਗਾਈ ਜੁਗਨੀ ਵਿਚ ਬੀਟ ਤੋਂ ਸਿਵਾਏ ਕੁਝ ਵੀ ਨਵਾਂ ਨਹੀਂ ਸੀ। ਜਗਮੋਹਣ ਕੌਰ ਨੇ ਅਤੇ ਆਸਾ ਸਿੰਘ ਮਸਤਾਨਾ ਨੇ ਆਪਣੇ ਅੰਦਾਜ਼ ਵਿਚ ਗਾਇਆ ਹੈ।ਐਮ ਬੀ ਈ ਗੋਲਡਨ ਸਟਾਰ ਮਲਕੀਤ ਸਿੰਘ ਨੇ ਇੰਗਲੈਂਡ ਦੇ ਸ਼ਹਿਰਾਂ ਵਿਚ ਜੁਗਨੀ ਨੂੰ ਘੁੰਮਾ ਕੇ ‘ਜੁਗਨੀ ਜਾ ਵੜੀ ਬ੍ਰਮਿੰਘਮ, ਖਾਂਦੀ ਸੋਹੋ ਰੋਡ ‘ਤੇ ਚਿੰਗਮ’ ਗਾਇਆ, ਇਹ ਇਕ ਵੱਖਰਾ ਰੰਗ ਸੀ। ਕਨਿਕਾ ਦੁਅਰਾ ਗਾਈ ਜੁਗਨੀ ਵੀ ਕਾਫੀ ਚਰਚਿਤ ਰਹੀ ਸੀ। ਨਿਸ਼ਵਾਨ ਭੁੱਲਰ ਨੇ ਆਪਣੇ ਤਰੀਕੇ ਵਿਚ ਪੁਲੀਟਿਕਲ ਜੁਗਨੀ ਪੇਸ਼ ਕੀਤੀ ਹੈ। ਲੱਕੀ ਲੱਕੀ ਓਏ, ਤੱਨੂ ਵੈਡਜ਼ ਮੱਨ ਤੋਂ ਇਲਾਵਾ ਇਹ ਗੀਤ ਅਨੇਕਾਂ ਫਿਲਮਾਂ ਦਾ ਸ਼ਿਗਾਰ ਬਣਿਆ ਹੈ।ਇਸ ਤੋਂ ਇਲਾਵਾ ਬਹੁਤ ਸਾਰਿਆਂ ਨੇ ਜੁਗਨੀ ਗਾਈ ਹੈ ਜਾਂ ਕਹਿ ਲਵੋ ਕਿ ਤਕਰੀਬਨ ਹਰ ਗਾਇਕ ਨੇ ਜੁਗਨੀ ਨੂੰ ਗਾਇਆ ਹੈ।

ਬਹੁਤ ਸਾਰੇ ਗਾਇਕਾਂ ਦੇ ਲਈ ਤਾਂ ਜੁਗਨੀ ਇਕ ਕਲਪਿਤ ਮੁਟਿਆਰ ਸੀ। ਕੁਝ ਲਈ ਜੁਗਨੀ ਮਹਿਜ਼ ਇਕ ਤਸੱਵਰ ਕੀਤਾ ਹੋਇਆ ਬਿੰਬ ਹੈ। ਕਵੈਂਟਰੀ ਵਾਲੇ ਸ਼ਿੰਦੇ ਸੁਰੀਲੇ ਵੱਲੋਂ ਗਾਈ ਜੁਗਨੀ ਦੀ ਭੂਮਿਕਾ ਵਿਚ ਹੰਸ ਰਾਜ ਹੰਸ ਵੱਲੋਂ ਬਹੁਤ ਸੰਖੇਪ ਰੂਪ ਵਿਚ ਜੁਗਨੀ ਬਾਰੇ ਚਾਨਣਾ ਪਾਇਆ ਮਿਲਦਾ ਹੈ।

ਜੁਗਨੀ ਦਾ ਗੀਤ ਜਿੰਨਾ ਪੰਜਾਬੀ ਵਿਚ ਪ੍ਰਚਲਿਤ ਹੈ, ਉਸ ਨਾਲੋਂ ਕਿਤੇ ਵੱਧ ਇਰਾਨੀ, ਫਾਰਸੀ, ਅਰਬੀ ਅਤੇ ਮੁਲਤਾਨੀ ਵਿਚ ਮਸ਼ਹੂਰ ਹੈ। ਪਰ ਇਸ ਦੇ ਇਤਿਹਾਸਕ ਪਛੋਕੜ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। 24 ਸੰਤਬਰ 2005 ਦੇ ਪੰਜਾਬੀ ਟ੍ਰਿਬਿਊਨ (ਚੰਡੀਗੜ੍ਹ) ਵਿਚ ਕਰਮਜੀਤ ਸਿੰਘ ਔਜਲਾ ਨੇ ਇਕ ਲੇਖ ਲਿਖਿਆ ਸੀ, ਜਿਸ ਵਿਚ ਔਜਲਾ ਸਾਹਿਬ ਲਿਖਦੇ ਹਨ ਕਿ ਜੁਗਨੀ ਕਾਵਿ ਰੂਪ ਵਿਚ 1906 ਤੋਂ ਹੋਂਦ ਵਿਚ ਆਈ ਤੇ ਉਸ ਤੋਂ ਪਹਿਲਾਂ ਜੁਗਨੀ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ।ਮੇਰਾ ਜੱਦੀ ਸ਼ਹਿਰ ਜਗਰਾਉਂ ਹੈ।ਜਗਰਾਉਂ ਇਕ ਸੂਫੀ ਫਕੀਰ ਜੱਗਰਾਵ ਨੇ ਵਸਾਇਆ ਸੀ। ਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ‘ਰੋਸਨੀ ਦਾ ਮੇਲਾ’ ਕਿਹਾ ਜਾਂਦਾ ਹੈ। ਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖਾਨਗਾਹ ਵਿਚ ਲੱਗਦਾ ਹੈ।ਇਹ ਮੇਲਾ ਜਹਾਂਗੀਰ ਦੇ ਜਗਰਾਉਂ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈ। ਉਸਦੀ ਆਮਦ ‘ਤੇ ਨਗਰ ਨਿਵਾਸੀਆਂ ਨੇ ਦੀਵੇ ਅਤੇ ਮਿਸ਼ਾਲਾਂ ਜਲਾ ਕੇ ਰੋਸ਼ਨੀ ਕੀਤੀ ਸੀ, ਜੋ ਮੇਲੇ ਦੇ ਨਾਮਕਰਨ ਦਾ ਸਬੱਬ ਬਣ ਗਿਆ। ਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ।1857 ਦੇ ਗਦਰ ਤੋਂ ਵੀ ਪਹਿਲਾਂ। ਜਿਨ੍ਹਾਂ ਨੂੰ ‘ਛਪਾਰ ਦਾ ਮੇਲਾ’ ਦੇਖਣ ਦਾ ਅਵਸਰ ਮਿਲਿਆ ਹੋਵੇ ਉਹ ਜਾਣਦੇ ਹੋਣਗੇ ਕਿ ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨ।

ਜੁਗਨੀ ਬਾਰੇ ਵਧੇਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖਿਆ ਜਾ ਸਕਦਾ ਹੈ।ਅੱਗੇ ਜਾ ਔਜਲਾ ਸਾਹਿਬ ਲਿਖਦੇ ਹਨ ਕਿ ਜੁਗਨੀ ਇਕ ਕਾਲਪਨਿਕ ਨਾਮ ਹੈ ਤੇ ਇਸ ਦੀ ਉਤਪਤੀ ਹਾਦਸਨ ਹੋਈ। ਉਹਨਾਂ ਅਨੁਸਾਰ ਜੁਗਨੀ ਸ਼ਬਦ ਅੰਗਰੇਜ਼ੀ ਸ਼ਬਦ ਜੁਬਲੀ ਦਾ ਵਿਗੜਿਆ ਰੂਪ ਹੈ। 1906 ਵਿਚ ਮਲਕਾ ਵਿਕਟੋਰੀ ਨੇ ਆਪਣੀ ਤਖਤਨਸ਼ੀਨੀ ਦੀ 50ਵੀਂ ਵਰ੍ਹੇਗੰਢ ਮਨਾਈ। ਜਿਸ ਕਰਕੇ ਇਕ ਮਿਸ਼ਾਲ ਵੱਖ ਵੱਖ ਨਗਰਾਂ ਵਿਚ ਲਿਜਾਈ ਗਈ। ਉਸ ਦੀ ਉਸਤਤੀ ਵਿਚ ਬਿਸ਼ਨਾ ਅਤੇ ਮੰਦਾ ਨਾਮ ਦੇ ਦੋ ਮਰਾਸੀਆਂ ਨੇ ਗੁਣਗਾਨ ਕੀਤਾ ਤੇ ਉਹਨਾਂ ਨੇ ਜੁਬਲੀ ਦੀ ਥਾਂ ਇਸ ਨੂੰ ਜੁਗਨੀ ਆਖ ਦਿੱਤਾ। ਹੈਰਤ ਦੀ ਗੱਲ ਤਾਂ ਇਹ ਹੈ ਕਿ ਮਲਕਾ ਵਿਕਟੋਰੀਆਂ ਦੀ ਮਿਸ਼ਾਲ ਦਾ ਬੱਗੇ ਧਾਗੀਆਂ ਜਾਂ ਸਾਈਂ ਮੈਂਡੇ ਨਾਲ ਕੀ ਸੰਬੰਧ ਹੋਇਆ? ਇਸੇ ਹੀ ਲੇਖ ਨੂੰ ਗੁਰਜੰਟ ਸਿੰਘ ਨੇ ਅਨੁਵਾਦ ਕਰਕੇ ਵਿਕੀਪੀਡੀਆ ਉੱਤੇ ਚਾੜ੍ਹ ਦਿੱਤਾ ਤੇ ਲੋਕਾਂ ਨੂੰ ਜੁਗਨੀ ਬਾਰੇ ਗੁੰਮਰਾਹ ਕਰ ਦਿੱਤਾ ਹੈ।

ਦਰਅਸਲ ਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀ। ਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਧਾਗਿਆਂ ਦੀ ਮਾਲਾ ਵਿਚ ਪਰੋ ਕੇ ਪਾਇਆ ਕਰਦੇ ਸਨ। ਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨ।ਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ ‘ਤੇ ਜਾ ਕਿਆਮ ਕਰਦੇ ਸਨ। ਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇ। ਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈ। ਨਾਥਾਂ ਦੀ ਪ੍ਰੰਮਪਰਾ ਦਾ ਇਕ ਅੰਗ। ਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈ। ਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆ।ਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫੀ ਸੰਪਰਦਾਏ ਦਾ ਜਨਮ ਹੋਇਆ। ਸੂਫੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨ ਤੇ ਸੰਗੀਤ ਦੇ ਉਪਾਸ਼ਕ ਪਾਗਲਪਨ ਦੀ ਹੱਦ ਤੱਕ ਸਨ। ਇਸ ਕਾਰਨ ਸੂਫੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆ।

ਸੂਫੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆ। ਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲ੍ਹੇ ਉੱਤੇ ਬੰਨ੍ਹਣ ਲੱਗ ਪਏ।ਨਾਥਾਂ ਸਮੇਂ ਯੋਗਨੀ ਕੈਪਸੂਲ ਵਰਗੀ ਹੁੰਦੀ ਸੀ ਤੇ ਸੂਫੀਆਂ ਨੇ ਇਸ ਨੂੰ ਆਪਣੇ ਕਾਪੀਰਾਈਟ ਹੇਠ ਦਰਜ਼ ਕਰਨ ਲਈ ਚਪਟਾ ਬਣਾ ਲਿਆ।ਨਾਥਾਂ ਨਾਲੋਂ ਸੂਫੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ। ਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇ। ਜਿਹੜਾ ਸੂਫੀ ਦਰਵੇਸ਼ ‘ਮਾਰਫਤ’ ਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫਕੀਰ ਨੂੰ ਹੀ ਬਖਸ਼ਦੇ।ਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫਰ ਕਰਵਾਉਂਦੇ। ਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀ। ਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇ। ਚਿੱਲੇ ਤੱਕ ਵੀ ਕੱਟਦੇ।ਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾ। ਯੋਗਨੀ ਦਾ ਗੁਣਗਾਨ ਕੀਤਾ ਜਾਂਦਾ।ਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੋਸ਼ਨੀ ਪੈਦਾ ਕਰਦਾ ਹੈ। ਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ ਹੀ ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀ।

ਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿੱਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪਸ਼ਟ ਜ਼ਿਕਰ ਆਉਂਦਾ ਹੈ। ਖਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀ। ਅੱਜ ਵੀ ਅਜ਼ਮੇਰ ਸ਼ਰੀਫ ਜਾਵੋ ਤਾਂ ਦਰਗਾਹ ਵਿਚ ਵੜ੍ਹਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫਰੀਦ ਸਾਹਿਬ ਨੇ ਚਿੱਲਾ ਕੱਟਿਆ ਸੀ। ਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਮੈਂ ਖੁਦ ਦੇਖਿਆ ਹੈ।ਉਥੋਂ ਥੋੜ੍ਹੀ ਵਿੱਥ ‘ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਰ ਇਸ ਸਥਾਨ ‘ਤੇ ਸਥਿਤ ਹੈ। ਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈ। ਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈ। ਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਅੱਜ ਤੋਂ ਦਸ -ਗਿਆਰਾਂ ਸਾਲ ਪਹਿਲਾਂ ਮੈਂ ਖੁਦ ਦੇਖੀਆਂ ਹਨ।

ਇਰਾਨੀਆਂ ਤੇ ਅਰਬੀਆਂ ਨੇ ਤਾਂ ਅਜੇ ਤੱਕ ਵੀ ਜੁਗਨੀ ਨੂੰ ਸਾਂਭ ਕੇ ਰੱਖਿਆ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਜੁਗਨੀ ਵਰਗਾ ਇਕ ਪਾਕ-ਪਵਿੱਤਰ ਅਤੇ ਵਰਦਾਨ ਜਿਹਾ ਗਹਿਣਾ ਅਜੌਕੇ ਆਧਨਿਕ ਜੁੱਗ ਵਿਚ ਸਾਡੇ ਪੰਜਾਬੀਆਂ ਅਤੇ ਭਾਰਤੀਆਂ ਕੋਲੋਂ ਗੁਆਚ ਗਿਆ ਹੈ। ਅੱਜ ਜੁਗਨੀ ਦਾ ਲੱਗਭੱਗ ਨਾਮੋਨਿਸ਼ਾਨ ਹੀ ਮਿਟ ਗਿਆ ਹੈ ਤੇ ਜੁਗਨੀ ਵਿਚਾਰੀ ਮਹਿਜ਼ ਸਾਡੇ ਗੀਤਾਂ ਦਾ ਵਿਸ਼ਾ ਬਣ ਕੇ ਰਹਿ ਗਈ ਹੈ।

]]>
http://www.balrajsidhu.com/2017/10/09/%e0%a8%9c%e0%a9%81%e0%a8%97%e0%a8%a8%e0%a9%80/feed/ 0
ਪੰਜਾਬੀ ਕਹਾਣੀ ਦਾ ਆਰਕਿਔਲਜਿਸਟ: ਮਨਮੋਹਨ ਬਾਵਾ http://www.balrajsidhu.com/2017/10/09/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b9%e0%a8%be%e0%a8%a3%e0%a9%80-%e0%a8%a6%e0%a8%be-%e0%a8%86%e0%a8%b0%e0%a8%95%e0%a8%bf%e0%a8%94%e0%a8%b2%e0%a8%9c%e0%a8%bf/ http://www.balrajsidhu.com/2017/10/09/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b9%e0%a8%be%e0%a8%a3%e0%a9%80-%e0%a8%a6%e0%a8%be-%e0%a8%86%e0%a8%b0%e0%a8%95%e0%a8%bf%e0%a8%94%e0%a8%b2%e0%a8%9c%e0%a8%bf/#respond Mon, 09 Oct 2017 15:19:55 +0000 http://www.balrajsidhu.com/?p=1699 ਵਿਸ਼ਵਪ੍ਰਸਿੱਧ ਮੁਨੱਵਰ ਸ਼੍ਰੀ ਮਨਜੀਤ ਬਾਵਾ ਦੇ ਵੱਡੇ ਭਰਾਤਾ ਸ਼੍ਰੀ ਮਨਮੋਹਣ ਸਿੰਘ ਬਾਵਾ ਜੀ ਨੇ ਪੰਜਾਬੀ ਕਥਾ ਜਗਤ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਤ ਕਰ ਲਿੱਤੀ ਹੈ। ਅਜੋਕੀ ਪੰਜਾਬੀ ਕਹਾਣੀ ਵਿੱਚ ਜੋ ਆਦਰਯੋਗ ਸਥਾਨ ਉਨ੍ਹਾਂ ਨੇ ਮਲ ਲਿਆ ਹੈ, ਉਸਨੂੰ ਕੋਈ ਹੋਰ ਨਹੀਂ ਲੈ ਸਕਦਾ। ਤੇ ਇਹ ਸਥਾਨ ਉਨ੍ਹਾਂ ਨੇ ਰਾਤੋ-ਰਾਤ ਹਾਸਿਲ ਨਹੀਂ ਕੀਤਾ। ਬਲਕਿ ਇਸਦੇ ਪਿੱਛੇ ਉਨ੍ਹਾਂ ਦੀ ਲਗਨ, ਦ੍ਰਿੜ ਵਿਸ਼ਵਾਸ, ਗਿਆਨ, ਅਧਿਐਨ, ਉਮਰ ਦਾ ਤਜਰਬਾ ਅਤੇ ਵਰ੍ਹਿਆਂ ਦੀ ਸਾਧਨਾ ਹੈ। ਕਹਾਣੀ ਲਿਖਣੀ ਔਖੀ ਹੁੰਦੀ ਹੈ। ਪਰ ਮਨਮੋਹਣ ਬਾਵਾ ਵਰਗੀ ਕਹਾਣੀ ਲਿਖਣੀ ਤਾਂ ਬਹੁਤ ਬਹੁਤ ਬਹੁਤ ਹੀ ਔਖੀ ਹੈ। ਉਨ੍ਹਾਂ ਦੀਆਂ ਕਹਾਣੀਆਂ ਵਰਗੀਆਂ ਕਹਾਣੀਆਂ ਲਿਖਣ ਦਾ ਖਿਆਲ ਕਰਦਿਆਂ ਹੀ ਮਾੜੇ-ਮੋਟੇ ਕਹਾਣੀਕਾਰ ਦੀ ਤਾਂ ਮਤਮਾਰੀ ਜਾਂਦੀ ਹੈ। ਲਿਖਣ ਲੱਗੇ ਤਾਂ ਭੂਤਨੀ ਭੁੱਲਣੀ ਹੀ ਹੈ। ਮਨਮੋਹਨ ਬਾਵਾ ਦੀਆਂ ਕਹਾਣੀਆਂ ਦਾ ਮਹਿਜ਼ ਮੁਹਾਂਦਰਾ ਹੀ ਦੂਜਿਆਂ ਨਾਲੋਂ ਵੱਖਰਾ ਨਹੀਂ ਹੁੰਦਾ, ਬਲਕਿ ਉਨ੍ਹਾਂ ਦੀਆਂ ਕਥਾਵਾਂ ਦੇ ਸਿਰਲੇਖ ਵੀ ਅਜੀਬੋ-ਗਰੀਬ ਅਤੇ ਅਨੋਖੇ ਹੁੰਦੇ ਹਨ। ਮਿਸਾਲ ਦੇ ਤੌਰ ‘ਤੇ ਅਲੋਰਾ ਦੀ ਮਹਾਂਮੇਧਾ, ਉਦਾਬਰਾਂ, ਕਵਸ਼ ਦਾ ਮਾਰੂਥਲ, ਰਿਕਵ, ਰੂਪਾਂਤਰਣ, ਪ੍ਰਭਾਵਤੀ, ਮੰਦਾਲਿਕਾ ਆਦਿ। ਮਨਮੋਹਨ ਬਾਵਾ ਨੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਹੈ, ਉਹ ਲਕੀਰ ਤੋਂ ਹਟਵਾਂ ਕੀਤਾ ਹੈ। ਇਸੇ ਲਈ ਉਹ ਆਮ ਲਿਖਾਰੀਆਂ ਦੀ ਭੀੜ ਵਿੱਚ ਰਲ ਕੇ ਗੁਆਚਦੇ ਨਹੀਂ ਹਨ।
ਮਨਮੋਹਨ ਬਾਵਾ ਹੁਣ ਤੱਕ ਦਸ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ, ਜਿਨ੍ਹਾਂ ਦੀ ਫਰਿਸ਼ਤ ਨਿਮਨ ਲਿਖਤ ਹੈ:-

1 ਇੱਕ ਰਾਤ (ਕਹਾਣੀ ਸੰਗ੍ਰਹਿ) 1963
2 ਚਿੱਟੇ ਘੋੜੇ ਦਾ ਸਵਾਰ (ਕਹਾਣੀ ਸੰਗ੍ਰਹਿ) 1983
3 ਆਉ ਚੱਲੀਏ ਬਰਫਾ ਦੇ ਪਾਰ (ਸਫਰਨਾਮਾ ਬੱਚਿਆ ਲਈ)
4 ਅਣਡਿੱਠੇ ਰਸਤੇ, ਉਂੱਚੇ ਪਰਬਤ (ਸਫਰਨਾਮਾ ਬੱਚਿਆ ਲਈ)
5 Adventures in the Snows
6. Himachal Pradesh
7. Trekking Guide to Indian Himalaya
8. Trekking Guide to the Annapurna and Dhaulagiri (Nepal)
9 ਅਜਾਤ ਸੁੰਦਰੀ 1996
10 ਨਰਬਲੀ 2000
11NOVEL: Yudh Nad

ਚਿੱਟੇ ਘੋੜੇ ਦਾ ਸਵਾਰ ਵਿੱਚ ਉਹਨਾਂ ਨੇ ਮਹਾਂਨਗਰ ਦੇ ਸਭਿਆਚਾਰ ਅਤੇ ਪਹਾੜੀ ਸਭਿਆਚਾਰ ਦੇ ਕੌਨਫਲਿਕਟ ਨੂੰ ਦਰਸਾਇਆ ਹੈ। ਆ ਚੱਲਿਏ ਬਰਫਾਂ ਦੇ ਪਾਰ ਭਾਵੇਂ ਕਿ ਬੱਚਿਆਂ ਲਈ ਹੈ ਪਰ ਇਸ ਨੂੰ ਵੱਡੇ ਵੀ ਪੂਰੀ ਦਿਲਚਸਪੀ ਨਾਲ ਪੜ੍ਹ ਸਕਦੇ ਹਨ, ਕਿਉਂਕਿ ਇਸ ਕਿਤਾਬ ਵਿੱਚ ਵੀ ਬਾਵਾ ਜੀ ਨੇ ਗਲਪ ਵਾਲਾ ਰਸ ਭਰਿਆ ਹੈ। ਬੜੇ ਦਰਵੇਸ਼ੀ ਜਿਹੇ ਸੁਭਾਅ ਦੇ ਮਾਲਕ ਬਾਵਾ ਜੀ ਸਿਰਫ ਕਹਾਣੀਕਾਰ ਹੀ ਨਹੀਂ ਹਨ, ਉਹ ਚਿੱਤਰਕਾਰ, ਪਰਵਾਸ਼ੇਸ਼, ਮਾਨਵ-ਵਿਗਿਆਨੀ ਅਤੇ ਇਤਿਹਾਸ ਦੇ ਚਿੰਤਕ ਵੀ ਹਨ। ਆਰਟ ਦਾ ਉਨ੍ਹਾਂ ਨੇ ਬਕਾਇਦਾ ਡਿਪਲੋਮਾ ਕੀਤਾ ਹੋਇਆ ਹੈ। ਚਿੱਤਰਕਾਰੀ ਵਿੱਚ ਲੈਂਡਸਕੇਪ ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ। ਉਹ ਇਕਾਂਤ ਵਿੱਚ ਬੰਸਰੀ ਵਜਾਉਣ, ਕਲਾਸੀਕਲ ਸੰਗੀਤ ਸੁਣਨ ਅਤੇ ਘੁੰਮਣ ਫਿਰਨ ਦੇ ਸ਼ੌਕੀਨ ਹਨ। ਸ਼ਾਇਦ ਇਸੇ ਵਜ੍ਹਾ ਕਰਕੇ ਉਨ੍ਹਾਂ ਅੰਦਰ ਧਰਤੀ ਨੂੰ ਗਾਹੁਣ ਦੀ ਪ੍ਰਬਲ ਇੱਛਾ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਦਾ ਭਰਮਣ ਉਨ੍ਹਾਂ ਨੇ ਪੈਦਲ ਜਾ ਸਾਇਕਲ ਰਾਹੀਂ ਕੀਤਾ ਹੈ। ਡਾ: ਆਤਮਜੀਤ ਸਿੰਘ ਨੇ ਉਨ੍ਹਾਂ ਬਾਰੇ ਲਿਖਿਆ ਹੈ, ਲਦਾਖ ਤੋਂ ਲੈ ਕੇ ਅਰੁਨਾਚਲ ਤੱਕ, ਹਿਮਾਲਾ ਦੀ ਕੋਈ ਹੀ ਐਸੀ ਪਗਡੰਡੀ ਹੋਵੇਗੀ ਜੋ ਉਸ (ਮਨਮੋਹਨ ਬਾਵਾ) ਦੇ ਪੈਰਾਂ ਨੇ ਨਾ ਗਾਹੀ ਹੋਵੇ। ਆਪਣੀ ਮਨਮੋਹਣੀ ਸਖਸ਼ੀਅਤ ਅਤੇ ਮਿਲਾਪੜੇ ਸੁਭਾਅ ਸਦਕਾ ਜੰਗਲਾਂ ਵਿੱਚ ਵਿਚਰਦੇ ਆਦਿ ਵਾਸੀਆਂ ਨਾਲ ਉਹ ਰਿਸ਼ਦਾਰਾਂ ਵਾਂਗ ਘੁਲਮਿਲ ਜਾਂਦੇ ਹਨ। ਉਹਨਾਂ ਦਾ ਸੈਲਾਨੀਪਨ ਅਕਸਰ ਉਨ੍ਹਾਂ ਨੂੰ ਖੁਦਾਈਆਂ ਅਤੇ ਇਤਿਹਾਸਕ ਸਥਾਨਾਂ ਵੱਲ ਖਿੱਚ ਕੇ ਲੈ ਜਾਂਦਾ ਹੈ। ਉਨ੍ਹਾਂ ਨੇ ਇਤਿਹਾਸ ਦੀ ਐਮ ਏ ਕਰਨ ਤੋਂ ਇਲਾਵਾ ਹਿੰਦੁਸਤਾਨੀ ਇਤਿਹਾਸ, ਮਿਥਿਹਾਸ ਅਤੇ ਪ੍ਰਾਚੀਨ ਕਲਾ ਦਾ ਬੜਾ ਗੰਭੀਰ ਅਧਿਐਨ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਰੁਚੀਆਂ, ਸ਼ੌਕ, ਗਿਆਨ ਅਤੇ ਅਨੁਭਵ ਨੂੰ ਆਪਣੀਆਂ ਕਹਾਣੀਆਂ ਵਿੱਚ ਬਾਸਲੀਕਾ ਇਸਤੇਮਾਲ ਕੀਤਾ ਹੈ।

 

ਕੁੱਝ ਅਰਸਾ ਪਹਿਲਾਂ ਮੈਂ ਅੰਮ੍ਰਿਤਾ ਪ੍ਰੀਤਮ ਜੀ ਦੇ ਰਸਾਲੇ ਨਾਗਮਣੀ ਵਿੱਚ ਮਨਮੋਹਨ ਬਾਵਾ ਦੀ ਕਹਾਣੀ ਐਲੀਫੈਂਟਾ ਦੀਆਂ ਗੁਫਾਵਾਂ ਪੜ੍ਹੀ ਸੀ। ਉਹ ਕਹਾਣੀ ਪੜ੍ਹਦਿਆਂ ਇਉਂ ਲਗਦਾ ਹੈ ਕਿ ਤੁਸੀਂ ਖੁਦ ਵੀ ਉਨ੍ਹਾਂ ਗੁਫਾਵਾਂ ਵਿੱਚ ਘੁੰਮ ਰਹੇ ਹੋਵੋਂ। ਉਸ ਕਹਾਣੀ ਵਿੱਚ ਸਫਰਨਾਮੇ ਵਾਲੇ ਗੁਣ ਵੀ ਸਨ। ਜਿਨ੍ਹਾ ਸਦਕਾ ਅਗਰ ਪਾਠਕ ਉਹ ਕਹਾਣੀ ਪੜ੍ਹ ਕੇ ਐਲੀਫੈਂਟਾ ਦੀਆਂ ਗੁਫਾਵਾਂ ਦੇਖਣ ਜਾਣਾ ਚਾਹੇ ਤਾਂ ਅੱਖਾਂ ਮੀਚ ਕੇ ਸਿੱਧਾ ਉਥੇ ਜਾ ਸਕਦਾ ਹੈ। ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਅਤੇ ਨਾ ਹੀ ਗਾਇਡ ਦੀ ਜ਼ਰੂਰਤ ਪਵੇਗੀ। ਕਹਾਣੀਕਾਰ ਨੇ ਸਾਰੀ ਜਾਣਕਾਰੀ ਕਹਾਣੀ ਵਿੱਚ ਹੀ ਭਰ ਦਿੱਤੀ ਹੈ।

ਮਨਮੋਹਨ ਬਾਵਾ ਜੀ ਸਮਕਾਲੀ ਸਮੱਸਿਆਵਾਂ ਨੂੰ ਆਦਿ ਕਾਲੀਨ ਘਟਨਾਵਾਂ ਨਾਲ ਜੋੜ ਕੇ ਸਦੀਆਂ ਤੋਂ ਦਫ਼ਨ ਪਏ ਸੱਚ ਨੂੰ ਪਾਠਕ ਦੇ ਸਨਮੁੱਖ ਸਾਕਾਰ ਕਰ ਦਿੰਦੇ ਹਨ। ਜਿਵੇਂ ਕਿ ਗੁਰਦੁਆਰਾ ਰਕਾਬ ਗੰਜ ਕਿਵੇਂ ਬਣਿਆ? ਕਹਾਣੀ ਨੂੰ ਅਜੋਕੇ ਬਾਬਰੀ ਮਸਜਿਦ ਕਾਂਡ ਨਾਲ ਜੋੜਿਆ ਜਾ ਸਕਦਾ ਹੈ। ਕਹਾਣੀਆਂ ਲਿਖਣ ਲਈ ਕੱਚੀ ਸਮਗਰੀ ਉਹ ਮਹਾਂਭਾਰਤ, ਉਪਨਿਸ਼ਦਾਂ, ਪੁਰਾਨਾਂ ਪ੍ਰਾਚੀਨ ਕਥਾਵਾਂ ਆਦਿ ਚੋਂ ਚੁੱਕ ਲੈਂਦੇ ਹਨ। ਫਿਰ ਵੀ ਉਨ੍ਹਾਂ ਕਥਾਵਾਂ ਨੂੰ ਬਾਵਾ ਜੀ ਨੇ ਉਵੇਂ ਜਿਵੇਂ ਆਪਣੇ ਸ਼ਬਦਾਂ ਵਿੱੱਚ ਨਹੀਂ ਲਿਖਿਆ ਬਲਕਿ ਨਵੇਂ ਦ੍ਰਿਸ਼ਟੀਕੋਣ ਤੋਂ ਲਿਖ ਕੇ ਉਨ੍ਹਾਂ ਕਥਾਵਾਂ ਦੇ ਚਿਹਨ-ਚੱਕਰ ਹੀ ਬਦਲ ਦਿੱਤੇ ਹਨ ਤੇ ਉਨ੍ਹਾਂ ਨੂੰ ਨਵੀਨ ਰੂਪ ਅਤੇ ਅਰਥ ਵੀ ਪ੍ਰਦਾਨ ਕੀਤੇ ਹਨ। ਉਹ ਪ੍ਰਚੀਨ ਸਮੇਂ ਦੀਆਂ ਕਹਾਣੀਆਂ ਲਿਖਦੇ ਵਕਤ ਪਾਤਰਾਂ, ਦ੍ਰਿਸ਼ਾਂ ਅਤੇ ਘਟਨਾਵਾਂ ਜਰੀਏ ਉਸ ਵੇਲੇ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਵੀ ਦਿਦਾਰ ਕਰਵਾਉਂਦੇ ਹਨ। ਪੁਰਾਤਨ ਸਾਹਿਤ ਵਿੱਚੋਂ ਅਣਕਹੀਆਂ ਗੱਲਾਂ ਅਤੇ ਦੱਬੇ ਕੁਚਲੇ ਪਾਤਰਾਂ ਨੂੰ ਮੁੜ ਅਗਰਭੂਮੀ ਤੇ ਲਿਆ ਕੇ ਉਹ ਆਪਣੇ ਵਿਰਸੇ ਵਿੱਚੋਂ ਨਵੇਂ ਅਰਥ ਲੱਭਣ ਦਾ ਯਤਨ ਕਰਦੇ ਹਨ। ਉਹਨਾਂ ਨੇ ਨੀਵੀਆਂ ਜਾਤੀਆਂ ਦੇ ਦੁਖਾਂਤ ਅਤੇ ਮਨੋਭਾਵਾਂ ਨੂੰ ਉਭਾਰਿਆ ਹੈ। ਉਹ ਆਦਿ ਜਾਤੀਆਂ, ਸੂਦਰਾਂ, ਪਿਛੜੇ ਵਰਗਾਂ ਦੇ ਪਾਤਰਾਂ ਨੂੰ ਚੁਣ ਕੇ, ਜਿਨ੍ਹਾਂ ਬਾਰੇ ਪੁਰਾਣੇ ਗ੍ਰੰਥਾਂ ਨੇ ਚੁੱਪ ਵਰਤੀ ਜਾਂ ਨਿਖੇਧਾਤਮਕ ਸੁਰ ਅਪਣਾਇਆ ਹੋਇਆ ਸੀ, ਮੁੜ ਸੁਰਜੀਤ ਕਰਕੇ ਇਨਸਾਫ ਦਿਵਾਉਂਦੇ ਹਨ। ਇਸ ਵਿਚਾਰ ਦੀ ਪ੍ਰੋੜਤਾ ਲਈ ਉਨ੍ਹਾਂ ਦੀ ਕਹਾਣੀ ਇਕਲੱਵਅ ਵਾਚੀ ਜਾ ਸਕਦੀ ਹੈ। ਇਉਂ ਇਨ੍ਹਾਂ ਕਹਾਣੀਆਂ ਦੀ ਮਾਰਫਤ ਉਨ੍ਹਾਂ ਦੀ ਕਲਮ ਦਲਿਤ ਚੇਤਨਾ ਦੇ ਆਕਾਸ ਵੱਲ ਉਡਾਰੀ ਵੀ ਮਾਰਦੀ ਹੈ।

ਅਸੀਂ ਸਿਰਫ ਸਿੱਖ ਧਰਮ ਦੇ ਆਗਮਨ ਤੋਂ ਬਾਅਦ ਦੇ ਇਤਿਹਾਸ ਨੂੰ ਹੀ ਆਪਣੇ ਇਤਿਹਾਸ ਵਜੋਂ ਸਵਿਕਾਰਦੇ ਆਏ ਹਾਂ। ਪਰ ਮਨਮੋਹਨ ਬਾਵਾ ਨੇ ਆਪਣੀਆਂ ਕਹਾਣੀਆਂ ਲਿਖ ਕੇ ਸਾਡੀਆਂ ਅੱਖਾਂ ਖੋਲ੍ਹੀਆਂ ਤੇ ਦੱਸਿਆ ਹੈ ਕਿ ਸਾਡਾ ਤੇ ਸਾਡੇ ਪੰਜਾਬ ਦਾ ਇਤਿਹਾਸ ਤਾਂ ਉਸ ਤੋਂ ਵੀ ਬਹੁਤ ਪੁਰਾਣਾ ਹੈ। ਮੋਹਿੰਜੋਦਾੜੋ ਅਤੇ ਹੜੱਪਾ ਦੀਆਂ ਸਭਿਆਤਾਵਾਂ ਤੋਂ ਇਲਾਵਾ ਸੰਸਾਰ ਦੀ ਸਭ ਤੋਂ ਪਹਿਲੀ ਰਚਨਾ ਰਿਗਵੇਦ ਵੀ ਸਾਡੇ ਪੰਜਾਬ ਦੀ ਧਰਤੀ ‘ਤੇ ਰਚੀ ਗਈ। ਬਾਵਾ ਜੀ ਅਜੋਕੇ ਪੰਜਾਬ ਦੀ ਹਾਲਤ ਲਿਖ ਕੇ ਸੰਤੁਸ਼ਟ ਹੋਣ ਵਿੱਚ ਵਿਸ਼ਵਾਸ਼ ਨਹੀਂ ਰੱਖਦੇ। ਉਹ ਪੰਜਾਬ ਦੇ ਪਿਛੋਕੜ ਤੱਕ ਪਹੁੰਚਦੇ ਹਨ। ਐਨ ਧੁਰ ਤੱਕ ਜਦੋਂ ਪੰਜਾਬ ਨੂੰ ਅਜੇ ਪੰਜਾਬ ਵੀ ਨਹੀਂ ਸੀ ਕਿਹਾ ਜਾਂਦਾ। ਜਦੋਂ ਪੰਜਾਬ ਦਾ ਨਾਂ ਪੰਚਨਦ ਸੀ। ਉਸ ਤੋਂ ਵੀ ਪਿੱਛੇ ਜਦੋਂ ਪੰਜਾਬ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਤੋਂ ਵੀ ਪਹਿਲਾਂ ਜਦੋਂ ਪੰਜਾਬ ਨੂੰ ਮੱਧ-ਦੇਸ਼, ਉਂੱਤਰਾਪਥ ਅਤੇ ਬਾਹਿਕਾ ਆਦਿਕ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਮਨਮੋਹਣ ਬਾਵਾ ਦੀ ਕਹਾਣੀ ਢਾਈ ਆਬਾਂ ਤੱਕ ਹੀ ਸੀਮਿਤ ਨਹੀਂ ਰਹਿੰਦੀ। ਉਹ ਪੰਜ ਦਰਿਆਵਾਂ ਦੀ ਧਰਤੀ ‘ਤੇ ਘਟੀਆਂ ਕਥਾਵਾਂ ਦੀ ਰਚਨਾ ਕਰਦੇ ਹਨ। ਸਾਡੇ ਵਿੱਚੋਂ ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਤਲੁਜ ਦਾ ਪੁਰਾਣਾ ਨਾਮ ਸਤਦੁਰੂ, ਬਿਆਸ ਦਾ ਵਿਪਾਸ਼ਾ, ਰਾਵੀ ਦਾ ਪੁਰੂਸ਼ਿਨੀ ਅਤੇ ਐਰਾਵਤੀ, ਝਨਾਂ ਦਾ ਅਸਕਿਨੀ, ਅਤੇ ਜਿਹਲਮ ਦਾ ਵਿਤਸਿਤਾ ਸੀ। ਇਹ ਸਭ ਮਨਮੋਹਨ ਬਾਵਾ ਜੀ ਦੀਆਂ ਕਹਾਣੀਆਂ ਪੜ੍ਹਿਆਂ ਹੀ ਪਤਾ ਚੱਲਦਾ ਹੈ।
ਇੱਕ ਚੀਨੀ ਕਹਾਵਤ ਹੈ ਕਿ ਆਪਣੇ ਸਭਿਅਚਾਰ ਅਤੇ ਇਤਿਹਾਸਕ ਵਿਰਸੇ ਨੂੰ ਚੰਗੀ ਤਰ੍ਹਾਂ ਸਮਝੇ ਬਿਨਾਂ ਆਪਣੇ ਵਰਤਮਾਨ ਨੂੰ ਸਮਝਣ ‘ਚ ਭੁਲੇਖਾ ਲੱਗ ਸਕਦਾ ਹੈ। ਤੇ ਮਨਮੋਹਣ ਬਾਵਾ ਜੀ ਨੇ ਇਸ ਕਹਾਵਤ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਲੱਗਦਾ ਹੈ। ਇਸੇ ਲਈ ਉਹ ਆਪਣੇ ਸਭਿਆਚਾਰ ਦੀਆਂ ਜੜ੍ਹਾਂ ਨੂੰ ਫਰੋਲਦੀਆਂ ਕਹਾਣੀਆਂ ਲਿਖਦੇ ਹਨ। ਸਾਡੇ ਦੇਸ਼ ਵਿੱਚ ਆਰੀਆ ਲੋਕਾਂ ਤੋਂ ਬਆਦ ਯੂਨਾਨੀ, ਕੁਸ਼ਾਨ, ਸਕ, ਹੂਣ ਜਾਤੀਆਂ ਅਤੇ ਮੁਗਲਾਂ ਨੇ ਆ ਕੇ ਢੇਰੇ ਲਾਏ। ਉਨ੍ਹਾਂ ਦੀ ਆਮਦ ਨਾਲ ਨਾਲ ਸਾਡੀ ਧਰਤੀ ‘ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰਾਂ ਵਿੱਚ ਕੀ ਕੀ ਉਥਲ-ਪੁਥਲ ਹੋਈ? ਉਸ ਸਭ ਨੂੰ ਮਨਮੋਹਨ ਬਾਵਾਂ ਆਪਣੀਆਂ ਕਹਾਣੀਆਂ ਵਿੱਚ ਕਲਮਬੰਦ ਕਰਦੇ ਹਨ।

ਨਰਬਲੀ ਪੁਸਤਕ ਵਿਚਲੀਆਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਕਹਾਣੀਆਂ ਦੀ ਰਚਨਾ ਕਰਕੇ ਮਨਮੋਹਲ ਬਾਵਾ ਜੀ ਨੇ ਪੰਜਾਬੀ ਕਹਾਣੀ ਦੇ ਅਨੁਭਵ ਖੇਤਰ ਦੀਆਂ ਸਰਹੱਦਾਂ ਨੂੰ ਚੌਹਾਂ ਦਿਸ਼ਾਵਾਂ ਵਿੱਚ ਫੈਲਾ ਦਿੱਤਾ ਹੈ। ਸਿੱਖ ਕਾਲ ਦੀ ਅਤੇ ਮੁਗਲੀਆ ਸਾਮਰਾਜ ਦੀ ਸਭ ਤੋਂ ਮਹੱਤਵਪੂਰਨ ਸਦੀ ਯਾਨੀ ਅਠਾਰਵੀਂ ਸਦੀ ਨੂੰ ਆਪਣੀਆਂ ਰਚਨਾਵਾਂ ਦੀ ਪਿੱਠ-ਭੂਮੀ ਵਜੋਂ ਉਹ ਬੜੀ ਨਿਪੁੰਨਤਾ ਨਾਲ ਵਰਤਦੇ ਹਨ। ਉਹ ਪੁਰਾਤਨ ਪਾਤਰਾਂ ਵਿੱਚ ਐਨੀ ਕਲਾ-ਕੁਸ਼ਲਤਾ ਨਾਲ ਰੂਹ ਫੂਕਦੇ ਹਨ ਕਿ ਕਹਾਣੀ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਪਾਤਰ ਸਾਡੀਆਂ ਅੱਖਾਂ ਮੂਹਰੇ ਸਾਖਸ਼ਾਤ ਚੱਲ ਫਿਰ ਰਹੇ ਹੋਣ ਜਾਂ ਅਸੀਂ ਉਨ੍ਹਾਂ ਨੂੰ ਜਾਣਦੇ ਹੋਈਏ ਜਾਂ ਸਾਡਾ ਕੋਈ ਉਹਨਾਂ ਨਾਲ ਰਿਸ਼ਤਾ ਹੋਵੇ। ਕਈ ਕਹਾਣੀਆਂ ਵਿੱਚ ਤਾਂ ਮਨਮੋਹਨ ਬਾਵਾ ਦੀ ਕਲਾ ਇਸ ਸਿਖਰ ਤੱਕ ਪਹੁੰਚ ਗਈ ਹੈ ਕਿ ਪਾਠਕ ਖੁਦ ਵੀ ਆਪਣੇ ਆਪਨੂੰ ਕਹਾਣੀ ਵਿੱਚ ਐਕਟ ਕਰਦਾ ਨਾਇਕ ਸਮਝਣ ਦੇ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ। ਮਨਮੋਹਨ ਬਾਵਾ ਦੀ ਕਹਾਣੀ ਕਲਾ ਵਿੱਚ ਪਾਠਕ ਨੂੰ ਬੰਨ੍ਹਣ ਦੀ ਨਹੀਂ ਬਲਕਿ ਉਮਰਕੈਦ ਕਰ ਲੈਣ ਦੀ ਸਮਰਥਾ ਹੈ। ਉਹ ਆਪਣੇ ਅਧਿਐਨ ਦੀ ਦਿੱਬ ਦ੍ਰਿਸ਼ਟੀ ਨਾਲ ਅੱਜ ਤੋਂ ਹਜਾਰਾਂ ਸਾਲ ਪਹਿਲਾਂ ਦੀਆਂ ਕਥਾਵਾ ਨੂੰ ਲਿਖ ਰਹੇ ਹਨ। ਮਨਮੋਹਨ ਬਾਵਾ ਦੀ ਕਲਮ ਜੁਗਾਂ-ਜੁਗਾਂਤਰਾਂ ਦਾ ਸਫਰ ਤੈਅ ਕਰ ਜਾਂਦੀ ਹੈ। ਉਹ ਬਹੁਤ ਹੀ ਗਹਿਰ ਅਤੇ ਗੰਭੀਰ ਲੇਖਕ ਹਨ।
ਮਨਮੋਹਣ ਬਾਵਾ ਜੀ ਨੂੰ ਪੜ੍ਹ ਕੇ ਇਉਂ ਮਹਿਸੂਸ ਹੋਣ ਲੱਗ ਜਾਂਦਾ ਹੈ ਜਿਵੇਂ ਕੁੱਝ ਨਹੀਂ ਬਲਕਿ ਬਹੁਤ ਕੁੱਝ ਸਿੱਖ ਲਿਆ ਹੈ। ਅਗਰ ਉਨ੍ਹਾਂ ਦੀਆਂ ਕਹਾਣੀਆਂ ਨਾ ਪੜ੍ਹੀਆਂ ਹੁੰਦੀਆਂ ਤਾਂ ਮੈਨੂੰ ਕਦੇ ਵੀ ਇਹ ਗਿਆਨ ਨਹੀਂ ਸੀ ਹੋਣਾ ਕਿ ਨਵਾਬ ਲੋਧੀ ਖਾਂ ਦੇ ਮੋਦੀ ਖਾਨੇ ਵਾਲੇ ਲੁਧਿਆਣੇ ਨੂੰ ਲੋਧੀਆਣਾ ਤੋਂ ਪਹਿਲਾਂ ਸੁਨੇਤਰਾ ਕਿਹਾ ਜਾਂਦਾ ਸੀ। ਤੇ ਉਂੱਚਾ ਪਿੰਡ ਸੰਘੋਲ ਨੂੰ ਸੰਘਪੁਰ, ਕਸੂਰ ਨੂੰ ਕੁਸ਼ਾਵਤੀ, ਸਿਆਲਕੋਟ ਨੂੰ ਸਾਕਲ, ਪਠਾਣਕੋਟ ਨੂੰ ਪ੍ਰਤਿਸਥਾਨ, ਜਲੰਧਰ ਨੂੰ ਧਨਅਵਿਹਾਰ, ਗੁਰੂ ਕਾ ਜੰਡਾਲਾ ਨੂੰ ਜਡਾਲਾ, ਰੋਪੜ ਨੂੰ ਰੂਪਨਗਰ, ਜੀਂਦ ਨੂੰ ਜਯੰਤੀ, ਬਠਿੰਡਾ ਨੂੰ ਵਾਤਾਧਨ, ਕੈਥਲ ਨੂੰ ਕਪਿਸਥਲ, ਨਾਭਾ ਨੂੰ ਨਾਭੀ ਖੰਡ ਅਤੇ ਪੰਛਮੀ ਪਾਕਿਸਤਾਨ ਨੂੰ ਇਲਾਵਰਤ ਆਖਿਆ ਜਾਂਦਾ ਸੀ।

ਖਾਨਾ ਬਦੋਸ਼ ਬੇਗਮ ਮਨਮੋਹਣ ਬਾਵਾ ਦੀ ਕਹਾਣੀ, ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਰਾਣੀਆਂ ਵਿੱਚੋਂ ਇੱਕ ਰਾਣੀ ਗੁਲਬਾਨੋ ਬਾਰੇ ਹੈ। ਜੋ ਕਿ ਅਫਗਾਨਿਸਤਾਨ ਦੇ ਇੱਕ ਕਬੀਲੇ ਦੀ ਮੁਸਲਿਮ ਔਰਤ ਜੈਨਬ ਖਾਤੂਨ ਅਤੇ ਮਹਾਰਾਜੇ ਦੇ ਫਰੰਗੀ ਜਰਨੈਲ ਗਾਰਡਨਰ ਦੀ ਸੰਤਾਨ ਸੀ। ਇਸ ਕਹਾਣੀ ਵਿੱਚ ਕੁੱਝ ਕੁ ਇਤਿਹਾਸਕ ਘਟਨਾਵਾਂ ਲੈ ਕੇ ਬਾਵਾ ਜੀ ਨੇ ਆਪਣੀ ਕਲਪਨਾ ਦਾ ਰੰਗ ਭਰ ਕੇ ਉਸ ਕਥਾ ਨੂੰ ਹੋਰ ਵੀ ਚਮਕਾ ਦਿੱਤਾ ਹੈ।
ਨਰ ਬਲੀ ਤੋਂ ਪਹਿਲਾਂ ਆਇਆ ਕਹਾਣੀ ਸੰਗ੍ਰਹਿ ਅਜਾਤ ਸੁੰਦਰੀ ਪੰਜਾਬੀ ਸਾਹਿਤ ਵਿੱਚ ਬਹੁਤ ਚਰਚਿਤ ਰਿਹਾ ਹੈ। ਇਸ ਪੁਸਤਕ ਦੀ ਕਹਾਣੀ ਤਾਂ ਭਾਵੇਂ ਕੋਈ ਵੀ ਮਾੜੀ ਨਹੀਂ ਪਰ ਸਿਰਲੇਖ ਵਾਲੀ ਕਹਾਣੀ ਮੈਨੂੰ ਬਹੁਤ ਪਸੰਦ ਹੈ। ਬਾਵਾ ਜੀ ਅਨੁਸਾਰ ਕਹਾਣੀ ਅਜਾਤ ਸੁੰਦਰੀ ਦੀ ਕਰਮਭੂਮੀ ਡੇਢ-ਦੋ ਹਜਾਰ ਵਰ੍ਹੇ ਪਹਿਲਾਂ ਵਸਦੀ ਸੰਘੋਲ ਨਗਰੀ ਹੈ, ਜੋ ਅੱਜ ਵੀ ਚੰਡੀਗੜ੍ਹ-ਸਰਹੰਦ ਸੜਕ ‘ਤੇ ਸਥਿਤ ਉਂੱਚਾ ਪਿੰਡ ਸੰਘੋਲ ਹੈ। ਉਨ੍ਹਾਂ ਦਿਨਾਂ ਵਿੱਚ ਤਕਸ਼ਿਲਾ ਤੋਂ ਪਾਟਲੀਪੁੱਤਰ ਜਾਣ ਵਾਲਾ ਰਸਤਾ ਸਾਕਲ (ਜਿਸਨੂੰ ਹੁਣ ਸਿਆਲਕੋਟ ਆਖਿਆ ਜਾਂਦਾ ਹੈ।) ਤੋਂ ਹੁੰਦਾ ਹੋਇਆ ਸੰਘੋਲ ਵਿੱਚ ਦੀ ਲੰਘਦਾ ਸੀ। ਅਜਾਤ ਸੁੰਦਰੀ ਤਕਸ਼ਿਲਾ ਤੋਂ ਪਾਟਲੀਪੁੱਤਰ ਵੱਲ ਜਾਂਦੇ ਇੱਕ ਕਾਫਲੇ ਨਾਲੋਂ ਵਿਛੜ ਕੇ ਸੰਘੋਲ ਵਿੱਚ ਹੀ ਟਿਕ ਜਾਂਦੀ ਹੈ। ਤਕਸ਼ਸਿਲਾ ਉਹ ਆਤਮਗੁਪਤ ਨਾਟਕਕਾਰ ਦੇ ਨਾਟਕਾਂ ਵਿੱਚ ਕੰਮ ਕਰਿਆ ਕਰਦੀ ਸੀ ਅਤੇ ਇੱਕ ਵਿਖਿਆਤ ਵੈਦ ਨਾਲ ਵਿਆਹੀ ਹੋਈ ਸੀ। ਹੁਸੀਨ ਅਤੇ ਵਿਲਾਸੀ ਹੋਣ ਕਰਕੇ ਉਹ ਇੱਕ ਮੈਨਈਟਰ (ਮਰਦਬਾਜ਼) ਜਨਾਨੀ ਵਜੋਂ ਮਕਬੂਲ ਹੁੰਦੀ ਹੈ। ਆਪਣੇ ਵੈਦ ਪਤੀ ਦੀ ਗੈਰਹਾਜ਼ਰੀ ਵਿੱਚ ਉਹ ਪਰਾਏ ਮਰਦਾਂ ਦੀ ਸੇਜ ਹੰਢਾਉਣ ਦੀ ਆਦੀ ਹੈ ਤੇ ਇੱਕ ਦਿਨ ਵੈਦ ਕਿਸੇ ਹੋਰ ਨੂੰ ਉਸਦੇ ਬਿਸਤਰ ਵਿੱਚ ਫੜ੍ਹ ਲੈਂਦਾ ਹੈ। ਨਮੋਸ਼ੀ ਵਿੱਚ ਵੈਦ ਆਤਹੱਤਿਆ ਕਰ ਲੈਂਦਾ ਹੈ। ਵਿਆਹ ਦੇ ਬੰਦਨ ਚੋਂ ਮੁਕਤ ਹੋਣ ਬਾਅਦ ਅਜਾਤ ਸੁੰਦਰੀ ਨੂੰ ਖੁੱਲ੍ਹ ਖੇਡ ਹੋ ਜਾਂਦੀ ਹੈ। ਅਜਾਤ ਸੁੰਦਰੀ ਅੰਦਰ ਆਖਰਾਂ ਦੀ ਕਾਮ ਭੁੱਖ ਅਤੇ ਭਟਕਣ ਹੁੰਦੀ ਹੈ। ਉਹਦਾ ਇੱਕਾ-ਦੁੱਕਾ ਮਰਦਾਂ ਨਾਲ ਨਹੀਂ ਸਰਦਾ। ਇਸ ਲਈ ਉਹ ਆਏ ਦਿਨ ਪ੍ਰੇਮੀ ਬਦਲਦੀ ਰਹਿਣ ਵਾਲੀ ਇਸਤਰੀ ਹੈ। ਅਜਾਤ ਸੁੰਦਰੀ ਦੇ ਕਈ ਪ੍ਰੇਮੀ ਆਪਸ ਵਿੱਚ ਲੜ੍ਹ ਕੇ ਜਾਂ ਹਾਦਸਿਆਂ ਦੀ ਸ਼ਿਕਾਰ ਹੋ ਕੇ ਭੇਦਭਰੀਆਂ ਹਾਲਤਾਂ ਵਿੱਚ ਮਰਦੇ ਰਹਿੰਦੇ ਹਨ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਸਤੋਂ ਅਜਾਤ ਸੁੰਦਰੀ ਖਫਾ ਹੋ ਜਾਂਦੀ ਹੈ ਉਸਨੂੰ ਤਬਾਹ ਕਰ ਦਿੰਦੀ ਹੈ।

ਅਜਾਤ ਸੁੰਦਰੀ ਦਿਆਲੂ ਅਤੇ ਦਾਨੀ ਸੁਭਾਅ ਦੀ ਹੈ। ਉਸਦੇ ਦਰੋਂ ਕੋਈ ਵੀ ਭਿਖਾਰੀ ਖਾਲੀ ਹੱਥ ਨਹੀਂ ਜਾਂਦਾ। ਉਹ ਪ੍ਰਤਿਭਾਵਾਨ ਅਤੇ ਬਹੁਤ ਅੱਛੀ ਫਨਕਾਰਾ ਹੈ। ਇਸ ਤੋਂ ਇਲਾਵਾ ਉਸ ਵਿੱਚ ਹੋਰ ਵੀ ਬਹੁਤ ਸਾਰੇ ਗੁਣ ਹਨ। ਨਾਚ ਮੁਕਾਬਲਿਆਂ ਵਿੱਚ ਅਨੇਕਾਂ ਪੁਰਸਕਾਰ ਜਿੱਤ ਚੁੱਕੀ ਹੈ। ਉਸਨੂੰ ਸ੍ਰੇਸ਼ਟ ਨ੍ਰਤਕੀ ਮੰਨਿਆ ਜਾਂਦਾ ਹੈ। ਹਰ ਪਾਸੇ ਉਸਦੀ ਨਾਚ ਕਲਾ ਦੀਆਂ ਧੁੰਮਾਂ ਹੁੰਦੀਆਂ ਹਨ। ਇਸ ਕਰਕੇ ਉਸ ਵਿੱਚ ਹੰਕਾਰ ਵੀ ਆ ਜਾਂਦਾ ਹੈ। ਜਿਸ ਸਦਕਾ ਕਦੇ ਉਹ ਆਪਣੀ ਮਿਹਨਤ ਤੋਂ ਅਵੇਸਲੀ ਹੋ ਜਾਂਦੀ ਹੈ ਤੇ ਇੱਕ ਵਾਰ ਉਜੈਨੀ ਦੇ ਰਾਜਾ ਵਿਕਰਮਾਜੀਤ ਦੇ ਦਰਬਾਰ ਵਿੱਚ ਹੋਈ ਪ੍ਰਤੀਯੋਗਤਾ ਵਿੱਚ ਉਸਦੀ ਰਾਜ ਨਰਤਕੀ ਅੰਮ੍ਰਿਤਾਂਜਲੀ ਤੋਂ ਹਾਰ ਖਾ ਜਾਂਦੀ ਹੈ। ਹਾਰ ਖਾਣ ਬਾਅਦ ਉਹ ਵਿਕਰਮਾਜੀਤ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੀ ਹੈ। ਵਿਕਰਮਾਜੀਤ ਨਿਆਕਾਰੀ ਅਤੇ ਕਲਾ ਦਾ ਪੁਜਾਰੀ ਰਾਜਾ ਹੈ। ਸ਼ਾਇਦ ਮੈਂ ਗਲਤ ਨਾ ਹੋਵਾਂ ਕਿ ਵਿਕਰਮਾਜੀਤ ਤੋਂ ਇੱਥੇ ਬਾਵਾ ਜੀ ਦੀ ਮੁਰਾਦ ਸਿੰਘਾਸਨ ਬੱਤੀਸੀ ਦੇ ਮਾਲਕ ਰਾਜਾ ਵਿਕਰਮਾ ਦਿੱਤਯ ਹੈ।

ਜਿਵੇਂ ਕਿ ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਆਰੀਆਂ ਲੋਕਾਂ ਨੇ ਬਾਹਰੋਂ ਆ ਕੇ ਭਾਰਤ ‘ਤੇ ਕਬਜ਼ਾ ਕੀਤਾ ਸੀ। ਇਸੇ ਤਰ੍ਹਾਂ ਹੀ ਤਕਸ਼ਿਲਾ ਦਾ ਰਾਜ ਵੀ ਆਰੀਅਨ ਹੁੰਦਾ ਹੈ। ਤਕਸ਼ਸਿਲਾ ਦੇ ਅਸਲ ਵਸਨੀਕ ਤਕਸ਼ ਜਾਤੀ ਦੇ ਅਸੁਰ ਅਤੇ ਦਾਸ ਆਪਣੇ ਆਰੀਆ ਰਾਜੇ ਵਿਰੁੱਧ ਬਗਾਵਤ ਕਰ ਦਿੰਦੇ ਹਨ। ਅਜਾਤ ਸੁੰਦਰੀ ਬਾਗੀਆਂ ਦੀ ਸਹਾਇਤਾ ਕਰਦੀ ਹੈ ਤੇ ਉਨ੍ਹਾਂ ਨੂੰ ਪਨਾਹ ਦਿੰਦੀ ਹੈ। ਅਜਾਤ ਸੁੰਦਰੀ ਚਤੁਰ ਹੋਣ ਕਰਕੇ ਰਾਜੇ ਦੇ ਸੈਨਿਕਾਂ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਆਪਣੇ ਸਾਥੀਆਂ ਨਾਲ ਤਕਸ਼ਿਲਾ ਛੱਡ ਕੇ ਪਾਟਲੀਪੁੱਤਰ ਨੂੰ ਰਵਾਨਾ ਹੋ ਜਾਂਦੀ ਹੈ। ਰਸਤੇ ਵਿੱਚ ਉਹ ਮਨ ਬਦਲ ਕੇ ਸੰਘੋਲ ਹੀ ਪੱਕਾ ਡੇਰਾ ਜਮਾ ਲੈਂਦੀ ਹੈ।
ਸੰਘੋਲ ਵਿੱਚ ਉਹ ਮੂਰਤੀਕਾਰ ਹਰੀਵਰਧਨ ਵਰਧਨ ਦੇ ਗੁਆਂਡ ਵਿੱਚ ਰਹਾਇਸ਼ ਰੱਖਦੀ ਹੈ। ਹਰੀਵਰਧਨ ਵਿਆਹਿਆ ਹੈ ਤੇ ਦੋ ਬੱਚਿਆਂ ਦਾ ਬਾਪ ਹੁੰਦਾ ਹੈ। ਹਰੀਵਰਧਨ ਅਜਾਤ ਸੁੰਦਰੀ ਦੇ ਅੰਗਾਂ ਚੋਂ ਫੁੱਟਦੀ ਅੱਗ ਅਤੇ ਉਸਦੀ ਫਟ-ਫਟ ਜਾਂਦੀ ਕੰਚੁਕੀ ਦੇਖ ਕੇ ਹਿੱਲ ਜਾਂਦਾ ਹੈ। ਅਜਾਤ ਸੁੰਦਰੀ ਵੀ ਉਸਦੀ ਕਲਾ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਉਸਨੂੰ ਮਰਦਾਦਾਨਾ ਸਾਥ ਦੀ ਲੋੜ ਹੁੰਦੀ ਹੈ। ਇਉਂ ਹਰੀਵਰਧਨ ਅਤੇ ਅਜਾਤ ਸੁੰਦਰੀ ਦਾ ਇਸ਼ਕ ਚੱਲ ਪੈਂਦਾ ਹੈ। ਅਜਾਤ ਸੁੰਦਰੀ ਹਰੀਵਰਧਨ ਨਾਲ ਜੀਵਨ ਭਰ ਦਾ ਨਾਤਾ ਜੋੜਨਾ ਚਾਹੁੰਦੀ ਹੈ। ਪਰ ਹਰੀਵਰਧਨ ਆਪਣੇ ਪਰਿਵਾਰ ਨੂੰ ਨਹੀਂ ਛੱਡਦਾ ਤੇ ਆਪਣੇ ਆਪਨੂੰ ਅਜਾਤ ਸੁੰਦਰੀ ਦੇ ਪੰਜੇ ਚੋਂ ਅਜ਼ਾਦ ਕਰਵਾ ਲੈਂਦਾ ਹੈ। ਦੂਸਰਾ ਉਹ ਅਜਾਤ ਸੁੰਦਰੀ ਦੀ ਬੀਤੀ ਜ਼ਿੰਦਗੀ ਅਤੇ ਉਸਦੇ ਚਿਰਿਤਰ ਬਾਰੇ ਜਾਣਦਾ ਹੈ, ਕਿਉਂਕਿ ਨਾਟਕਕਾਰ ਆਤਮਗੁਪਤ ਉਸਦਾ ਮਿੱਤਰ ਹੁੰਦਾ ਹੈ।

ਸੰਘੋਲ ਨਗਰੀ ਦੇ ਗਣਪਤੀ, ਸਾਮੰਤ ਅਤੇ ਸ੍ਰੇਸ਼ਟਪੁੱਤਰ ਸਭ ਸੁੰਦਰਤਾ ਦੇ ਪੁਜਾਰੀ ਤੇ ਰੰਗ-ਰਾਸ ਦੇ ਸੌਕੀਨ ਹੁੰਦੇ ਹਨ। ਉਹ ਅਜਾਤ ਸੁੰਦਰੀ ਨੂੰ ਭੋਗ ਵਿਲਾਸ ਤੇ ਮੁਖਬਰੀ ਲਈ ਵਰਤਦੇ ਹਨ। ਇਸ ਤਰ੍ਹਾਂ ਅਜਾਤ ਸੁੰਦਰੀ ਵੀ ਦਿਨਾਂ ਵਿੱਚ ਹੀ ਸੰਘੋਲ ਵਿੱਚ ਆਪਣਾ ਸਿੱਕਾਂ ਜਮਾ ਲੈਂਦੀ ਹੈ। ਜਦੋਂ ਉਹ ਸੰਘੋਲ ਆਈ ਸੀ ਤਾਂ ਉਸ ਕੋਲ ਕੇਵਲ ਕੁੱਝ ਗਹਿਣੇ ਹੀ ਹੁੰਦੇ ਹਨ ਪਰ ਦਿਨਾਂ ਵਿੱਚ ਹੀ ਉਹ ਭਵਨ, ਵਾਟਕਾ, ਦੋ ਘੋੜਿਆਂ ਵਾਲਾ ਰਥ, ਸੇਵਕ ਆਦਿ ਸੁੱਖ-ਸੁਵਿਧਾ ਦੀਆਂ ਸਾਰੀਆਂ ਵਸਤਾਂ ਦੀ ਮਾਲਕਣ ਬਣ ਬੈਠਦੀ ਹੈ। ਅਜਾਤ ਸੁੰਦਰੀ ਅੰਦਰ ਪੈਸੇ, ਗਹਿਣੇ ਅਤੇ ਅਮੀਰ ਬਣਨ ਦੀ ਹਵਸ ਹੁੰਦੀ ਹੈ। ਉਹ ਬਹੁਤ ਮਹੱਤਵਅਕਾਂਖੀ ਹੁੰਦੀ ਹੈ। ਉਸਦੀਆਂ ਤਮੰਨਾਵਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ ਤੇ ਉਹਦੀਆਂ ਖਾਹਸ਼ਾਂ ਦਿਨੋਂ ਦਿਨ ਵਧਦੀਆਂ ਚਲੀਆਂ ਜਾਂਦੀਆਂ ਹਨ। ਉਹ ਸੰਘੋਲ ਦੀ ਰਾਜ ਨਰਤਕੀ ਬਣਨਾ ਲੋਚਦੀ ਹੈ। ਸਿਰ ਤੇ ਛੱਤਰ ਅਤੇ ਅੰਗਰੱਖਿਅਕ ਰੱਖਣ ਦੀ ਇਛੁਕ ਹੈ।

ਵਕਤ ਆਪਣੀ ਤੋਰ ਤੁਰਦਾ ਰਹਿੰਦਾ ਹੈ। ਮੂਰਤੀਕਾਰ ਹਰੀਵਰਧਨ ਉਮਰ ਦੇ ਤਕਾਜੇ ਨਾਲ ਬੁੱਤਘੜਨੇ ਘਟਾ ਦਿੰਦਾ ਹੈ ਤੇ ਉਸਦਾ ਚੇਲਾ ਅਸ਼ਵਜਿਤ ਇਸ ਕਲਾ ਵਿੱਚ ਕਾਫ਼ੀ ਪ੍ਰਸਿੱਧੀ ਹਾਲ ਕਰ ਲੈਂਦਾ ਹੈ। ਅਸ਼ਵਜਿਤ ਸਥਾਨਕ ਨਰਤਕੀਆਂ ਅਤੇ ਗਣਿਕਾਵਾਂ ਨੂੰ ਮਾਡਲ ਬਣਾ ਕੇ ਨਗਣ, ਅਰਧ-ਨਗਣ ਅਪਸਰਾਵਾਂ, ਸ਼ਾਲ-ਭੰਜਕਾਵਾਂ ਦੀਆਂ ਮੂਰਤੀਆਂ ਬਣਾਉਂਦਾ ਹੁੰਦਾ ਹੈ। ਬੌਧ-ਸਤੂਪ ਦੁਆਲੇ ਉਸਦੀਆਂ ਘੜੀਆਂ ਕਈ ਮੂਰਤੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ।
ਬੌਧਮੱਠ ਦੇ ਦੁਆਰ ‘ਤੇ ਅਸ਼ਵਜਿਤ ਦੀਆਂ ਬਣਾਈਆਂ ਦੋ ਮੂਰਤੀਆਂ ਸਥਾਪਿਤ ਹੁੰਦੀਆਂ ਹਨ, ਇੱਕ ਝਾਂਜਰਾਂ ਬੰਨ੍ਹਦੀ ਸੁੰਦਰੀ ਦੀ ਤੇ ਦੂਜੀ ਵਾਲ ਨਚੋੜਦੀ ਦੀ। ਉਹ ਮੂਰਤੀਆਂ ਉਹਨੇ ਇੱਕ ਅਜਾਤ ਸੁੰਦਰੀ ਅਤੇ ਦੂਜੀ ਸੂਮਤੀ ਲੇਖਾ ਨੂੰ ਮਾਡਲ ਬਣਾ ਕੇ ਬਣਾਈਆਂ ਸਨ। ਸੂਮਤੀ ਲੇਖਾ ਦੀ ਮੂਰਤੀ ਅਜਾਤ ਸੁੰਦਰੀ ਨਾਲੋਂ ਕਈ ਗੁਣਾਂ ਸੋਹਣੀ ਬਣੀ ਸੀ। ਅਜਾਤ ਸੁੰਦਰੀ ਆਪਣੀ ਮੂਰਤੀ ਵਧੀਆ ਨਾ ਬਣਨ ਉਂੱਤੇ ਖਿੱਝ ਜਾਂਦੀ ਹੈ ਤੇ ਅਸ਼ਵਜਿਤ ਨਾਲ ਲੜ੍ਹ ਪੈਂਦੀ ਹੈ ਕਿ ਉਸਨੇ ਜਾਣ-ਬੁੱਝ ਕੇ ਉਸਦੀ ਮੂਰਤੀ ਖਰਾਬ ਬਣਾਈ ਹੈ। ਅਜਾਤ ਸੁੰਦਰੀ ਨੂੰ ਆਪਣੀ ਸੁੰਦਰਤਾ ਦਾ ਗੁਮਾਨ ਹੁੰਦਾ ਹੈ। ਉਹ ਅਸ਼ਵਜਿਤ ਤੋਂ ਬਦਲਾ ਲੈਂਦੀ ਰਹਿੰਦੀ ਹੈ। ਉਸਦੀਆਂ ਮੂਰਤੀਆਂ ਨਹੀਂ ਵਿਕਣ ਦਿੰਦੀ।

ਅਸ਼ਵਜਿਤ ਕ੍ਰੋਧਿਤ ਹੋ ਕੇ ਅਜਾਤ ਸੁੰਦਰੀ ਦੀ ਇੱਕ ਮੂਰਤੀ ਬਣਾਉਂਦਾ ਹੈ, ਜਿਸ ਵਿੱਚ ਅਜਾਤ ਸੁੰਦਰੀ ਸ਼ਰਾਬ ਦੇ ਨਸ਼ੇ ਵਿੱਚ ਡਿੱਗੀ ਪਈ ਹੁੰਦੀ ਹੈ ਤੇ ਦਾਸੀਆਂ ਉਸਨੂੰ ਵਾਲਾਂ ਤੋਂ ਫੜ੍ਹ ਕੇ ਧੂਹੀ ਲਿਜਾਂਦੀਆਂ ਹਨ। ਇਹ ਮੂਰਤੀ ਅਜਾਤ ਸੁੰਦਰੀ ਦੇ ਮਨ ਵਿੱਚ ਅਸ਼ਵਜਿਤ ਲਈ ਘਿਰਣਾ ਵਿੱਚ ਵਾਧਾ ਕਰ ਦਿੰਦੀ ਹੈ।
ਇੱਕ ਦਿਨ ਅਸ਼ਵਜਿਤ ਆਪਣੇ ਯਾਰਾਂ -ਬੇਲੀਆਂ ਨੂੰ ਦੱਸਦਾ ਹੈ ਕਿ ਸੁਪਨੇ ਵਿੱਚ ਉਸਨੇ ਅਜਾਤ ਸੁੰਦਰੀ ਦਾ ਨਾਚ ਦੇਖਿਆ ਤੇ ਸਾਰੀ ਰਾਤ ਨਜ਼ਾਰੇ ਲੁੱਟੇ। ਭਿੱਖੂ ਧਰਮਾਮਿੱਤਰ ਨੂੰ ਮਿਲ ਕੇ ਆ ਰਹੀ ਅਜਾਤ ਸੁੰਦਰੀ ਇਹ ਸੁਣ ਲੈਂਦੀ ਹੈ। ਉਹ ਫਟ ਜਾ ਕੇ ਗਣਪਤੀ ਸੁਹੇਲ ਵਰਮਨ ਕੋਲ ਫਰਿਆਦ ਕਰਦੀ ਹੈ ਕਿ ਅਸ਼ਵਜਿਤ ਨੇ ਸੁਪਨੇ ਵਿੱਚ ਉਸਦਾ ਨਾਚ ਦੇਖਿਆ ਹੈ ਜਿਸਦੇ ਇਵਜ਼ ਵਿੱਚ ਉਹ ਉਸਨੂੰ ਹਜ਼ਾਰ ਮੁਦਰਾਂ ਦੇਵੇ। ਅਸ਼ਵਜਿਤ ਦੀ ਗਣਪ੍ਰੀਸ਼ਦ ਵਿੱਚ ਪੇਸ਼ੀ ਹੁੰਦੀ ਹੈ। ਉਹ ਗਰੀਬ ਹੋਣ ਕਰਕੇ ਹਜ਼ਾਰ ਮੁਦਰਾਂ ਦੇਣ ਤੋਂ ਅਸਮਰਥ ਹੈ। ਇਸ ਤਰ੍ਹਾਂ ਅਜਾਤ ਸੁੰਦਰੀ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਂਦੀ ਹੈ। ਅਸ਼ਵਜਿਤ ਫਸ ਜਾਂਦਾ ਹੈ। ਅਸ਼ਵਜਿਤ ਬਥੇਰੀਆਂ ਦਲੀਲਾਂ ਦਿੰਦਾ ਹੈ ਕਿ ਉਹ ਨਾਚ ਤਾਂ ਉਸਨੇ ਸੁਪਨੇ ਵਿੱਚ ਦੇਖਿਆ ਸੀ। ਇਸ ਲਈ ਉਸ ਬਦਲੇ ਉਹ ਅਜਾਤ ਸੁੰਦਰੀ ਨੂੰ ਹਕੀਕਤ ਵਿੱਚ ਮੁਦਰਾਂ ਕਿਉਂ ਦੇਵੇ? ਲੇਕਿਨ ਅਸ਼ਵਜਿਤ ਦੀ ਕੋਈ ਇੱਕ ਨਹੀਂ ਸੁਣਦਾ ਕਿਉਂਕਿ ਅਜਾਤ ਸੁੰਦਰੀ ਨੇ ਸਭਿਆਚਾਰ ਮੰਤਰੀ ਮਨੋਮਿੱਤਰ ਅਤੇ ਪ੍ਰਸੰਨਵੀਰ ਵਰਗੇ ਸਾਮਤਾਂ ਨਾਲ ਮਿਲ ਕੇ ਪਹਿਲਾਂ ਹੀ ਗੰਢਤੁੱਪ ਕਰ ਲਈ ਹੁੰਦੀ ਹੈ।

ਉਨ੍ਹਾਂ ਦਿਨਾਂ ਵਿੱਚ ਹੀ ਰਾਜਾ ਵਿਕਰਮਾਜਿਤ ਭੇਸ ਬਦਲ ਕੇ ਸਾਧਾਂ ਵਾਲਾ ਬਾਣਾ ਪਾ ਕੇ ਸੰਘੋਲ ਦੇ ਬੌਧ-ਮੱਠ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਉਸਨੂੰ ਅਸ਼ਵਜਿਤ ਅਤੇ ਅਜਾਤ ਸੁੰਦਰੀ ਦੇ ਖੜਯੰਤਰ ਦੀ ਕਹਾਣੀ ਪਤਾ ਲੱਗਦੀ ਹੈ। ਉਹ ਅਸ਼ਵਜਿਤ ਦੀ ਸਹਾਇਤਾ ਕਰਨ ਦਾ ਬਚਨ ਦਿੰਦਾ ਹੈ ਤੇ ਗਣਪਤੀ ਸੁਹੇਲ ਵਰਮਨ ਨੂੰ ਸਨੇਹਾ ਭੇਜ ਦਿੰਦਾ ਹੈ ਕਿ ਉਹ ਅਜਾਤ ਸੁੰਦਰੀ ਨੂੰ ਹਜ਼ਾਰ ਮੁਦਰਾਂ ਦੇਣ ਲਈ ਤਿਆਰ ਹੈ। ਮਿਥੇ ਦਿਨ ਗਣਪ੍ਰੀਸ਼ਦ ਵਿੱਚ ਵਿਕਰਮਾਜਿਤ ਬਾਂਸ ਨਾਲ ਹਜ਼ਾਰ ਮੁਦਰਾ ਬੰਨ੍ਹ ਕੇ ਹੇਠਾਂ ਪਾਣੀ ਦਾ ਕਟੋਰਾ ਧਰ ਦਿੰਦਾ ਹੈ ਤੇ ਅਜਾਤ ਸੁੰਦਰੀ ਨੂੰ ਕਹਿੰਦਾ ਹੈ ਉਹ ਪਾਣੀ ਵਿੱਚੋਂ ਮੁਦਰਾਂ ਚੁੱਕ ਲਵੇ। ਅਜਾਤ ਸੁੰਦਰੀ ਇਸਨੂੰ ਧੋਖਾ ਆਖਦੀ ਹੈ। ਉਹ ਪਾਣੀ ਵਿੱਚੋਂ ਮੁਦਰਾਂ ਕਿਵੇਂ ਚੁੱਕ ਸਕਦੀ ਹੈ ਕਿਉਂਕਿ ਪਾਣੀ ਵਿੱਚ ਤਾਂ ਪਰਛਾਈਂ ਹੈ, ਅਸਲ ਮੁਦਰਾਂ ਨਹੀਂ। ਅੱਗੋਂ ਵਿਕਰਮਾਜਿਤ ਜੁਆਬ ਦਿੰਦਾ ਹੈ ਕਿ ਜੇ ਸੁਪਨੇ ਵਿੱਚ ਅਸ਼ਵਜਿਤ ਨਾਚ ਦੇਖ ਕੇ ਅਜਾਤ ਸੁੰਦਰੀ ਦੇ ਹੁਸਨ ਨੂੰ ਮਾਣ ਸਕਦਾ ਹੈ ਤਾਂ ਉਹ ਕਟੋਰੇ ਵਿੱਚੋਂ ਮੁਦਰਾਂ ਕਿਉਂ ਨਹੀਂ ਚੁੱਕ ਸਕਦੀ? ਅਜਾਤ ਸੁੰਦਰੀ ਵਿਕਰਮਾਜਿਤ ਦੀਆਂ ਦਲੀਲਾਂ ਅੱਗੇ ਹਾਰ ਜਾਂਦੀ ਹੈ। ਇਸ ਨਿਆ ਕਰਨ ਦੇ ਢੰਗ ਤੋਂ ਸਾਰੇ ਸਾਧੂ ਦੇ ਭੇਸ ਵਿੱਚ ਲੁੱਕੇ ਰਾਜਾ ਵਿਕਰਮਾਜਿਤ ਨੂੰ ਪਹਿਚਾਣ ਜਾਂਦੇ ਹਨ।
ਵਿਕਰਾਜੀਤ ਅਸ਼ਵਜਿਤ ਦੀਆਂ ਸਾਰੀਆਂ ਮੂਰਤੀਆਂ ਖਰੀਦ ਲੈਂਦਾ ਹੈ ਤੇ ਅਜਾਤ ਸੁੰਦਰੀ ਨੂੰ ਟਿਕਾਉਣ ਲਈ ਅਸ਼ਵਜਿਤ ਨੂੰ ਉਸਦੀ ਇੱਕ ਹੋਰ ਮੂਰਤੀਆਂ ਘੜਨ ਲਈ ਆਖਦਾ ਹੈ ਤੇ ਉਸਦਾ ਸਾਰਾ ਖਰਚ ਉਠਾਉਣਾ ਦਾ ਵਾਅਦਾ ਵੀ ਕਰਦਾ ਹੈ। ਅਸ਼ਵਜਿਤ ਅਜਾਤ ਸੁੰਦਰੀ ਦੀ ਸਿੰਗਾਰ ਕਰਨ ਦੀ ਮੁੰਦਰਾਂ ਵਿੱਚ ਮੂਰਤੀ ਘੜਨ ਲੱਗ ਜਾਂਦਾ ਹੈ। ਮੂਰਤੀ ਅਜੇ ਅੱਧ ਤੱਕ ਹੀ ਪਹੁੰਚੀ ਹੁੰਦੀ ਹੈ ਕਿ ਮਿਹਰਗੁੱਲ ਹੂਨ ਦੀ ਸੈਨਾ ਸੰਘੋਲ ਤੇ ਚੜਾਈ ਕਰ ਦਿੰਦੀ ਹੈ।

ਅਸ਼ਵਜੀਤ ਆਪਣੀਆਂ ਮੂਰਤੀਆਂ ਟੋਆ ਪੱਟ ਕੇ ਦੱਬ ਦਿੰਦਾ ਹੈ। ਲੋਕੀ ਆਪਣੀਆਂ ਜਾਨਾਂ ਬਚਾਉਣ ਲਈ ਸੰਘੋਲ ਛੱਡ ਕੇ ਭੱਜ ਜਾਂਦੇ ਹਨ। ਅਜਾਤ ਸੁੰਦਰੀ ਦਾ ਕਿਸੇ ਨੂੰ ਕੁੱਝ ਪਤਾ ਨਹੀਂ ਲਗਦਾ ਕਿ ਉਹ ਕਿਧਰ ਗੁੰਮ ਹੋ ਜਾਂਦੀ ਹੈ। ਇਸ ਤਰ੍ਹਾਂ ਉਦੋਂ ਸੰਘੋਲ ਨਗਰੀ ਅਤੇ ਉਸ ਸਭਿਅਤਾ ਦਾ ਪਤਨ ਹੋ ਜਾਂਦਾ ਹੈ।
ਹਜ਼ਾਰਾਂ ਵਰ੍ਹਿਆਂ ਬਾਅਦ ਜਦੋਂ ਸੰਘੋਲ ਨਗਰੀ ਦੀ ਖੁਦਾਈ ਹੁੰਦੀ ਹੈ ਤਾਂ ਸਮੇਂ ਦੇ ਭਾਰ ਅਤੇ ਮਿੱਟੀ ਹੇਠ ਦੱਬੀ ਇਸ ਗਾਥਾ ਦਾ ਸੁਰਖ ਨਿਕਲਦਾ ਹੈ। ਖੋਜੀਆਂ ਨੂੰ ਅਸ਼ਵਜਿਤ ਦੀਆਂ ਦੱਬੀਆਂ ਹੋਈਆਂ ਮੂਰਤੀਆਂ ਅਤੇ ਇੱਕ ਭਵਨ ਦੇ ਤਹਿਖਾਨੇ ਵਿੱਚੋਂ ਗਹਿਣੇ ਪਹਿਨਿਆ ਇੱਕ ਇਸਤਰੀ ਦਾ ਪਿੰਜਰ ਮਿਲਦਾ ਹੈ। ਜੋ ਕਿ ਅਜਾਤ ਸੁੰਦਰੀ ਹੀ ਹੁੰਦੀ ਹੈ। ਅਜਾਤ ਸੁੰਦਰ ਨੂੰ ਉਸਦੀ ਹਵਸ ਹੀ ਖਤਮ ਕਰ ਦਿੰਦੀ ਹੈ। ਉਸ ਪਿੰਜਰ ਦੇ ਅਜਾਤ ਸੁੰਦਰੀ ਹੋਣ ਦੀ ਤਸਦੀਕ ਕਹਾਣੀ ਦੇ ਮੁੱਢ ਵਿੱਚ ਅਜਾਤ ਸੁੰਦਰੀ ਦੇ ਸੰਘੋਲ ਆ ਵਸਣ ਬਾਰੇ ਵੇਰਵਾ ਦਿੰਦੇ ਇਸ ਫਿਕਰੇ ਤੋਂ ਹੁੰਦੀ ਹੈ, ਅਜਾਤ ਸੁੰਦਰੀ ਜਦ ਆਈ ਸੀ, ਤਾਂ ਖਾਲੀ ਹੱਥ, ਸਿਵਾਏ ਗਹਿਣਿਆਂ ਦੀ ਇੱਕ ਪਟਾਰੀ ਦੇ। (ਸਫਾ 89, ਅਜਾਤ ਸੁੰਦਰੀ) ਅਤੇ ਇਸੇ ਹੀ ਵਿਚਾਰ ਨੂੰ ਸਪੋਰਟ ਕਰਦਾ ਇੱਕ ਹੋਰ ਪੈਰਾ, ਰਾਜਾ ਵਿਕਰਮਾਜਿਤ ਨੇ ਅਜਾਤ ਸੁੰਦਰੀ ਵੱਲ ਗਹੁ ਨਾਲ ਤੱਕਿਆ। ਹੱਲਕੇ ਨੀਲੇ ਰੱਗ ਦੇ ਵਸਤਰ, ਨੀਲੇ ਹੀ ਰੰਗ ਦੀ ਕੰਚੁਕੀ, ਅਤੇ ਥੱਲੇ ਧੁੰਨੀ ਤੱਕ ਝਾਕਦਾ ਗੋਰਾ ਲੱਕ, ਉਂੱਪਰ ਬੇ-ਪਰਵਾਹੀ ਨਾਲ ਸੋਨੇ ਦੀ ਕੰਨੀ ਵਾਲਾ ਉਂੱਤਰਾਸੰਗ ਸੁੱਟਿਆ ਹੋਇਆ ਸੀ। ਗੱਲ ਵਿੱਚ ਮੋਤੀਆਂ ਦੀ ਮਣੀ-ਮਾਲਾ, ਕੰਨਾਂ ਵਿੱਚ ਹੀਰਿਆਂ ਦੇ ਕਰਨ-ਸ਼ੋਭਣ ਤੇ ਬਾਹਵਾਂ ਕੂਹਣੀਆਂ ਤੱਕ ਸੋਨੇ ਦੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸਨ। ਸਭ ਜਾਣਦੇ ਸਨ ਕਿ ਅਜਾਤ ਸੁੰਦਰੀ ਨੂੰ ਗਹਿਣਿਆਂ ਦਾ ਕਿੰਨਾ ਸ਼ੌਕ ਹੈ। ਸ਼ੌਕ ਵੀ ਖਪਤ ਦੀ ਹੱਦ ਤੱਕ ਪਹੁੰਚਿਆ ਹੋਇਆ। (96 ਪੰਨਾ)

ਅਜਾਤ ਸੁੰਦਰੀ ਇੱਕ ਸਸਪੈਂਸ ਥਰੀਲਰ ਹੈ। ਉਪਰੋਕਤ ਵਰਣਨ ਕੀਤੀ ਸਾਰੀ ਕਹਾਣੀ ਦੇ ਵੇਰਵੇ ਅਸਲ ਉਗੜ-ਦੁਗੜੇ ਅਤੇ ਇਸ ਕਲਾਕਾਰੀ ਨਾਲ ਬਾਵਾ ਜੀ ਨੇ ਫਿੱਟ ਕੀਤੇ ਹਨ ਕਿ ਪਾਠਕ ਇੱਕ ਵਾਰ ਕਹਾਣੀ ਪੜ੍ਹਨੀ ਸ਼ੁਰੂ ਕਰਕੇ ਪੂਰੀ ਖਤਮ ਕਰੇ ਬਿਨਾਂ ਵਿਚਾਲਿਉਂ ਨਹੀਂ ਛੱਡ ਸਕਦਾ। ਪੂਰੀ ਦੀ ਪੂਰੀ ਕਹਾਣੀ ਸਾਹ ਰੋਕ ਕੇ ਪੜ੍ਹਨੀ ਪੈਂਦੀ ਹੈ। ਖੂਬਸੂਰਤੀ ਦੀ ਗੱਲ ਇਹ ਹੈ ਕਿ ਬਾਵਾ ਦੀ ਹਰੇਕ ਕਹਾਣੀ ਵਿੱਚ ਕੁੱਝ ਨਹੀਂ ਬਲਿਕ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਸ਼ਾਇਦ ਹੀ ਕੋਈ ਐਸਾ ਕਹਾਣੀਕਾਰ ਹੋਵੇਗਾ ਜਿਹੜਾ ਬਾਵਾ ਜੀ ਦੀਆਂ ਕਹਾਣੀਆਂ ਪੜ੍ਹ ਕੇ ਇਹ ਨਾ ਕਹਿੰਦਾ ਹੋਵੇ ਕਿ ਕਾਸ਼ ਯਾਰ ਮੈਂ ਵੀ ਇਹੋ ਜਿਹੀਆਂ ਕਹਾਣੀਆਂ ਲਿਖਾਂ। ਉਨ੍ਹਾਂ ਦੀਆਂ ਕਹਾਣੀਆਂ ਪੜ੍ਹ ਦੂਜੇ ਕਹਾਣੀਕਾਰਾਂ ਅੰਦਰ ਰਸ਼ਕ ਦੀ ਭਾਵਨਾ ਜਾਗਦੀ ਹੈ। ਬਾਵਾ ਜੀ ਦੀਆਂ ਕਹਾਣੀਆਂ ਬਾਰੇ ਪ੍ਰੋ: ਪ੍ਰੀਤਮ ਸਿੰਘ ਦਾ ਕਥਨ ਹੈ, ਉਸਦੀ ਕਲਾ ਨੇ ਮੇਰੇ ਮਨ ਵਿੱਚ ਉਸਦੀ ਕਲਾ ਲਈ ਸ਼ਰਧਾ ਤੇ ਪੰਜਾਬੀ ਕਹਾਣੀ ਦੀ ਪ੍ਰਾਪਤੀ ਲਈ ਗੌਰਵ ਦਾ ਅਹਿਸਾਸ ਪੈਦਾ ਕੀਤਾ ਹੈ।

ਬਾਵਾ ਜੀ ਨੇ ਮੁਢਲੀ ਸਿੱਖਿਆ ਖਾਲਸਾ ਸਕੂਲ ਕਰੋਲ ਬਾਗ, ਦਿੱਲੀ ਤੋਂ ਗ੍ਰਹਿਣ ਕੀਤੀ ਹੈ। ਵਰਣਨਯੋਗ ਹੈ ਕਿ ਪੰਜਾਬੀ ਦੇ ਪ੍ਰਸਿਧ ਵਿਦਿਵਾਨ ਆਲੋਚਕ ਡਾ: ਹਰਭਜਨ ਸਿੰਘ ਵੀ ਇਸੇ ਸਕੂਲ ਅਧਿਆਪਕ ਸਨ। ਉਨ੍ਹਾਂ ਨੇ ਬਾਵਾ ਜੀ ਬਾਰੇ ਅਕਸ ਵਿੱਚਲੇ ਆਪਣੇ ਕਾਲਮ ਵਿੱਚ ਲਿਖਿਆ ਸੀ ਕਿ ਮਨਮੋਹਨ ਬਾਵਾ ਜਿਸ ਖੇਤਰ ਵਿੱਚ ਵੀ ਵਿਚਰਿਆ ਹੈ ਉਹ ਸਿਰਕੱਢ ਹੀ ਰਿਹਾ ਹੈ।

ਉਪਜੀਵਕਾ ਲਈ ਮਨਮੋਹਨ ਬਾਵਾ ਜੀ ਪਰਬਤਾਂ ਵਿੱਚ ਟ੍ਰੈਕਿੰਗ ਸੰਬੰਧੀ ਅੰਗ੍ਰੇਜ਼ੀ ਵਿੱਚ ਕਿਤਾਬਾਂ ਲਿਖਦੇ ਹਨ, ਕਾਰਟੋਗਰਾਫੀ ਕਰਦੇ ਹਨ ਅਤੇ ਡਲਹੌਜੀ ਵਿੱਚ ਇੱਕ ਹੋਟਲ ਚਲਾਉਂਦੇ ਹਨ। ਕੁੱਝ ਸਮਾਂ ਉਹ ਪੰਜਾਬੀ ਪ੍ਰੈਸ ਕੁਤਬ ਰੋਡ ਵਿੱਚ ਬਤੌਰ ਆਰਟਿਸਟ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਦਿੱਲੀ ਵਿਖੇ ਪੱਕੀ ਰਿਹਾਇਸ਼ਗਾਹ ਹੈ ਤੇ ਪਿਛਿਉਂ ਉਹ ਪੰਜਾਬ ਦੇ ਧੂਰੀ ਕਸਬੇ ਨਾਲ ਸੰਬੰਧਿਤ ਹਨ।

18 ਅਗਸਤ 1932 ਨੂੰ ਜਨਮੇ ਮਨਮੋਹਨ ਬਾਵਾ ਜੀ ਦਾ ਜੈਸਾ ਨਾਮ ਵੈਸਾ ਕਾਮ। ਵਾਕਈ ਉਹ ਮਨ ਨੂੰ ਮੋਹਨ ਵਾਲੇ ਅਫਸਾਨਾਨਿਗਾਰ ਹਨ। ਮੇਰੇ ਸਮਕਾਲੀ ਇੱਕੋ-ਇੱਕ ਐਸੇ ਕਹਾਣੀਕਾਰ ਹਨ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਮੈਂ ਕਈ -ਕਈ ਵਾਰ ਪੜ੍ਹਦਾ ਹਾਂ। ਹੁਣ ਤਾਂ ਇਹ ਅਵਸਥਾ ਹੋ ਗਈ ਹੈ ਕਿ ਮੈਂ ਉਨ੍ਹਾਂ ਦੀਆਂ ਕਹਾਣੀ ਨੂੰ ਕਹਾਣੀ ਪੜ੍ਹਣ ਲਈ ਨਹੀਂ ਪੜ੍ਹਦਾ ਬਲਕਿ ਕਹਾਣੀ ਲਿਖਣੀ ਸਿਖਣ ਦੇ ਮਕਸਦ ਨਾਲ ਪੜ੍ਹਦਾ ਹਾਂ ਅਰਥਾਤ ਕਥਾ ਵਿਦਿਆਰਥੀ ਬਣਕੇ ਉਨ੍ਹਾਂ ਦਾ ਪਠਨ ਕਰਦਾ ਹਾਂ। ਮਨਮੋਹਨ ਬਾਵਾ ਦੀ ਹਰ ਨਵੀਂ ਕਹਾਣੀ ਦੀ ਮੈਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਉਹਨਾਂ ਦੀਆਂ ਕਹਾਣੀ ਪੜ੍ਹਣ ਦੀ ਤੜਫ ਦਾ ਅੰਦਾਜ਼ਾ ਤੁਸੀਂ ਇਥੋਂ ਲਾ ਸਕਦੇ ਹੋ ਕਿ ਪਿੱਛੇ ਜਿਹੇ ਜਦੋਂ ਇੰਗਲੈਂਡ ਵਿੱਚ ਪੈਟਰੋਲ ਦੀ ਕਿਲਤ ਆ ਗਈ ਸੀ ਤਾਂ ਉਹਨਾਂ ਦਿਨਾਂ ਵਿੱਚ ਆਪਣੇ ਘਰ ਤੋਂ ਨੌ ਮੀਲ ਪੈਦਲ ਵਰਦੇ ਮੀਂਹ ਵਿੱਚ ਮੈਂ ਸਿਰਫ ਬਾਵਾ ਦੀ ਕਹਾਣੀ ਪੜ੍ਹਨ ਸੈਂਟਰਲ ਲਾਇਬਰੇਰੀ ਗਿਆ ਸੀ।

ਸਾਡੇ ਪੰਜਾਬੀਆਂ ਕੋਲ ਬੁਧੀਮਾਨ ਅਤੇ ਬਹੁਪੱਖੀ ਚੇਤਨਾ ਵਾਲੇ ਲੇਖਕਾਂ ਦੀ ਘਾਟ ਹੈ। ਇਹੀ ਕਾਰਨ ਹੈ ਕਿ ਪੰਜਾਬੀ ਪਾਠਕ ਦੀ ਗਿਣਤੀ ਦਿਨੋਂ ਦਿਨ ਮੁੱਠੀ ਵਿੱਚ ਘੁੱਟੀ ਰੇਤ ਵਾਂਗ ਕਿਰਦੀ ਜਾ ਰਹੀ ਹੈ। ਜਿਵੇਂ ਖੇਡਾਂ ਵਿੱਚ ਇੱਕ ਰੀਲੇ ਰੇਸ ਹੁੰਦੀ ਹੈ ਜਿਸ ਵਿੱਚ ਪਹਿਲਾਂ ਇੱਕ ਖਿਡਾਰੀ ਮੈਦਾਨ ਦਾ ਚੱਕਰ ਆਪਣੇ ਟਰੈਕ ਵਿੱਚ ਦੌੜ ਕੇ ਲਾਉਂਦਾ ਹੈ। ਜਦੋਂ ਉਹ ਆਪਣਾ ਚੱਕਰ ਪੂਰਾ ਕਰਕੇ ਆਉਂਦਾ ਹੈ ਤਾਂ ਉਸਦੇ ਆਉਂਦੇ ਨੂੰ ਉਸਦੀ ਜਗ੍ਹਾ ਇੱਕ ਹੋਰ ਖਿਡਾਰੀ ਖੜ੍ਹਾ ਹੁੰਦਾ ਹੈ ਹੋ ਪੁਰਾਣੇ ਤੋਂ ਲੱਕੜ ਦਾ ਗੁਟਕਾ ਫੜ੍ਹ ਕੇ ਅੱਗੇ ਦੌੜਦਾ। ਇਵੇਂ ਹੀ ਜਦੋਂ ਆਪਣਾ ਚੱਕਰ ਪੂਰਾ ਕਰਕੇ ਦੂਜਾ ਥੱਕ ਜਾਂਦਾ ਹੈ ਤਾਂ ਉਸ ਤੋਂ ਗੁਟਕਾ ਪਕੜ ਕੇ ਤੀਜਾ ਨੱਠਦਾ ਹੈ। ਇਉਂ ਇਹ ਦੌੜ ਮਤਲਬ ਕਿ ਨਿਰੰਤਰ ਜਾਰੀ ਰਹਿੰਦੀ ਹੈ। ਇਵੇਂ ਹੀ ਸਾਹਿਤ ਦੇ ਖੇਤਰ ਵਿੱਚ ਵੀ ਹੁੰਦਾ ਹੈ। ਕਹਾਣੀਕਾਰਾਂ ਦੀ ਥਾਂ ਕਹਾਣੀਕਾਰ, ਨਾਟਕਕਾਰਾਂ ਦੀ ਥਾਂ ਨਾਟਕਕਾਰ, ਕਵੀਆਂ ਦੀ ਥਾਂ ਕਵੀ ਆਪਣੇ ਤੋਂ ਪਹਿਲਿਆਂ ਸਾਹਿਤਕਾਰਾਂ ਦੀ ਪਾਈ ਪ੍ਰਿਤ ਨੂੰ ਕਾਇਮ ਰੱਖਦੇ ਹਨ। ਕਿੱਡੇ ਅਫਸੋਸ ਤੇ ਚਿੰਤਾ ਦੀ ਗੱਲ ਹੈ ਕਿ ਜਦੋਂ ਕੱਲ੍ਹ ਨੂੰ ਮਨਮੋਹਨ ਬਾਵਾ ਥੱਕ ਜਾਵੇਗਾ ਤਾਂ ਸਾਡੇ ਕੋਲ ਕੋਈ ਵੀ ਐਸਾ ਕਹਾਣੀਕਾਰ ਨਹੀਂ ਹੈ ਜਿਹੜਾ ਉਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਗੁਟਕਾ ਫੜ੍ਹ ਕੇ ਅੱਗੇ ਭੱਜ ਸਕੇ। ਅਗਰ ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨਾਲ ਹੁੰਦੇ ਮੁਕਾਬਲੇ ਵਿੱਚੋਂ ਸਾਡੀ ਪੰਜਾਬੀ ਕਹਾਣੀ ਨੇ ਰੇਸ ਜਿੱਤਣੀ ਹੈ ਤਾਂ ਸਾਨੂੰ ਘੱਟੋਘੱਟ ਇੱਕ ਮਨਮੋਹਨ ਬਾਵਾ ਤਾਂ ਹੋਰ ਜ਼ਰੂਰ-ਬਰ-ਜ਼ਰੂਰ ਪੈਦਾ ਕਰਨਾ ਪਵੇਗਾ!!!!! ਜੋ ਇਸ ਮੌਜੂਦਾ ਮਨਮੋਹਨ ਬਾਵਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਪੁਰਾਤੱਤਵ ਵਿਗਿਆਨੀਆਂ (ਆਰਕਿਔਲਜਿਸਟ) ਵਾਂਗ ਮਲਬਿਆਂ ਨੂੰ ਫਰੋਲੇ ਅਤੇ ਖੰਡਰਾਂ ਨੂੰ ਖੋਦ ਕੇ ਦੱਬੀਆਂ ਅਤੇ ਗੁਆਚੀਆਂ ਕਹਾਣੀਆਂ ਕੱਢੇ। ਸਾਡੀ ਪੰਜਾਬੀ ਕਹਾਣੀ ਨੂੰ ਸੰਸਾਰਪੱਧਰ ਦੀ ਮੰਜ਼ਿਲ ਵੱਲ ਖਿੱਚੀ ਜਾ ਰਹੀ ਸ਼੍ਰੀ ਮਨਮੋਹਨ ਬਾਵਾ ਦੀ ਕਲਮ ਨੂੰ ਅਟੈਂਸਨ ਹੋ ਕੇ ਸਲਿਊਟ!

]]>
http://www.balrajsidhu.com/2017/10/09/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%95%e0%a8%b9%e0%a8%be%e0%a8%a3%e0%a9%80-%e0%a8%a6%e0%a8%be-%e0%a8%86%e0%a8%b0%e0%a8%95%e0%a8%bf%e0%a8%94%e0%a8%b2%e0%a8%9c%e0%a8%bf/feed/ 0
ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ http://www.balrajsidhu.com/2017/10/09/%e0%a8%ac%e0%a9%81%e0%a9%b1%e0%a8%b2%e0%a8%9f-%e0%a8%a4%e0%a8%be%e0%a8%82-%e0%a8%b0%e0%a9%b1%e0%a8%96%e0%a8%bf%e0%a8%86-%e0%a8%aa%e0%a8%9f%e0%a8%be%e0%a8%95%e0%a9%87-%e0%a8%aa%e0%a8%be%e0%a8%89/ http://www.balrajsidhu.com/2017/10/09/%e0%a8%ac%e0%a9%81%e0%a9%b1%e0%a8%b2%e0%a8%9f-%e0%a8%a4%e0%a8%be%e0%a8%82-%e0%a8%b0%e0%a9%b1%e0%a8%96%e0%a8%bf%e0%a8%86-%e0%a8%aa%e0%a8%9f%e0%a8%be%e0%a8%95%e0%a9%87-%e0%a8%aa%e0%a8%be%e0%a8%89/#respond Mon, 09 Oct 2017 15:16:47 +0000 http://www.balrajsidhu.com/?p=1696 ਬੀਤੇ ਦਿਨੀਂ ਸਪਨ ਮਨਚੰਦਾ ਵੱਲੋਂ ਕਰੀ ਨਵੀਂ ਉੱਭਰਦੀ ਗਾਇਕਾ ਸੁਨੰਦਾ ਸ਼ਰਮਾ ਦੀ ਮੁਲਕਾਤ ਦੀ ਵਿਡੀਉ ਯੂਟਿਉਬ ਉੱਪਰ ਨਸ਼ਰ ਹੋਈ। ਸੁਨੰਦਾ ਅਜੇ ਨਵੀਂ ਉੱਭਰ ਰਹੀ ਨਿਆਣੀ ਕਲਾਕਾਰਾਂ ਹੈ ਤੇ ਉਸ ਨੂੰ ਅਜੇ ਇੰਟਰਵਿਉਜ਼ ਦੇਣ ਦੇ ਦਾਅਪੇਚ ਨਹੀਂ ਆਉਂਦੇ। ਇਹ ਉਸਦੀ ਤਕਦੀਰ ਹੈ ਕਿ ਉਸਦੇ ਆਉਂਦੇ ਹੀ ਦੋਨੋਂ ਗੀਤ ਮਕਬੂਲ ਹੋ ਗਏ। ਸਪਨਾ ਮਨਚੰਦਾ ਨੇ ਉਸ ਨੂੰ ਸਵਾਲਾਂ ਵਿੱਚ ਉਲਝਾਅ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਵੱਲੋਂ ਗਾਇਆ ਗੀਤ ‘ਬੁੱਲਟ ਤਾਂ ਰੱਖਿਆ ਪਟਾਕੇ ਪਾਉਣ’ ਨੂੰ ਗੈਰ ਮਿਆਰੀ ਹੈ। ਖੈਰ ਮਨਚੰਦਾ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਦਾ। ਪਰ ਗੀਤ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ।

ਅੱਜ ਤੋਂ ਪੱਚੀ ਤੀਹ ਸਾਲ ਪੁਰਾਣਾ ਕੁਲਦੀਪ ਮਾਣਕ ਦਾ ਦੋਗਾਣਾ ਸੀ, “ਬੋਤਾ ਜੈਲਦਾਰ ਦਾ, ਦਿਲ ਲੈ ਗਿਆ ਨਾਰ ਦਾ। ਅੱਖ ਦੱਬ ਕੇ ਸ਼ਰਾਬੀ ਜੱਟ ਸੀਟੀ ਮਾਰਦਾ।” ਇਨਬਿਨ ਉਹੀ ਗੱਲ ਇਸ ਗੀਤ ਵਿੱਚ ਆ ਜਾਂਦੀ ਹੈ ਸਮੇਂ ਦੇ ਹਿਸਾਬ ਨਾਲ ਬੋਤੇ ਦੀ ਥਾਂ ਬੁੱਲਟ ਹੈ। ਬਾਕੀ ਸਭ ਕੁਝ ਉਹੀ ਹੈ। ਕੁਲਦੀਪ ਮਾਣਕ ਨੂੰ ਕਿਸੇ ਨੇ ਅੱਜ ਤੱਕ ਨਹੀਂ ਕਿਹਾ ਕਿ ਉਹਦਾ ਗੀਤ ਗੈਰਮਿਆਰੀ ਸੀ!!! ਫੇਰ ਸੁਨੰਦਾ ਦਾ ਗੀਤ ਜੋ ਸੰਗਦਿਲ ਸੰਤਾਲੀ ਨੇ ਲਿਖਿਆ ਹੈ, ਕਿਵੇਂ ਮਾੜਾ ਹੋਇਆ? ਗੀਤ ਦੇ ਬੋਲ ਦੇਖੀਏ ਕੀ ਕਹਿੰਦੇ ਹਨ। ਆਉ ਗੀਤ ਨੂੰ ਛਾਣਦੇ ਹਾਂ।

ਗੁੜਤੀ ‘ਚ ਮਿਲੀ ਠਾਠ-ਬਾਠ ਉਸ ਨੂੰ, ਕਾਰਾਂ ਜੀਪਾਂ ਦੀ ਨ੍ਹੀਂ ਕੋਈ ਘਾਟ ਉਸਨੂੰ।
ਚੇਤਕ ਤਾਂ ਪੱਟੂ ਲੈ ਕੇ ਆਉਂਦਾ ਸ਼ੌਂਕ ਨਾਲ, ਹਾਰਲੇ ਵੀ ਹੈਗਾ ਕਾਲਿਜ ਲਿਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਬਾਪੂ ਦੀ ਬਣਾਈ ਪੱਚੀ ਕਿਲ੍ਹੇ ਪੈਲੀ ਐ, ਪੰਜ ਕਿਲ੍ਹੇ ਕੱਲ ਹੋਰ ਗਹਿਣੇ ਲੈ ਲੀ ਐ।
ਕਹਿੰਦਾ ਸਵਰਾਜ ਨਾਲ ਗੰਨਾ ਢੋਈਦੈ, ਵੈਲੀ ਅਰਜਣ ਰੱਖਿਆ ਏ ਪੇਚੇ ਪਾਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਆਈ ਨ੍ਹੀਂ ਪਸੰਦ ਆਉਡੀ ਲੈ ਕੇ ਵੇਚਤੀ, ਜੱਟ ਦੇ ਨ੍ਹੀਂ ਲੋਟ ਆਉਂਦੀ ਕਹਿਕੇ ਵੇਚਤੀ।
ਕਹਿੰਦਾ ਫੋਰਚਿਉਨਰ ਨਜ਼ਾਰੇ ਦਿੰਦੀ ਐ, ਕੱਚੇ ਪੱਕੇ ਰਾਹਾਂ ‘ਚੋਂ ਲੰਘਾਉਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਇੱਕ ਘਰੇ ਫੀਅਟ ਪੁਰਾਣੀ ਖੜ੍ਹੀ ਐ, ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜ੍ਹੀ ਐ।
ਕਹਿੰਦਾ ਵੱਡੇ ਬਾਪੂ ਨੇ ਸੀ ਲਈ ਸ਼ੌਂਕ ਨਾਲ, ਸੰਗਦਿਲਾ ਸੰਤਲੀ ਪਿੰਡੋਂ ਆਉਣ ਜਾਣ ਨੂੰ।
ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਐ, ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਇਸ ਗੀਤ ਵਿੱਚ ਇੱਕ ਮੁਟਿਆਰ ਆਪਣੇ ਪ੍ਰੇਮੀ ਬਾਰੇ ਵਰਣਨ ਕਰਦੀ ਹੈ। ਹਰ ਕੁੜੀ ਦੀ ਆਪੋ ਆਪਣੀ ਪਸੰਦ ਹੁੰਦੀ ਹੈ। ਇਸ ਗੀਤ ਦੀ ਨਾਇਕਾ ਨੂੰ ਭਰੋਸਾ ਹੈ ਕਿ ਉਸਦਾ ਅਮੀਰ ਪ੍ਰੇਮੀ ਉਸਨੂੰ ਪਤੀ ਬਣ ਕੇ ਐਸ਼ ਦੀ ਜ਼ਿੰਦਗੀ ਦੇ ਸਕਦਾ ਹੈ। ਮਾੜੀ ਗੱਲ ਨਹੀਂ, ਹਰ ਕੁੜੀ ਦਾ ਇਹੀ ਸੁਪਨਾ ਹੁੰਦਾ ਹੈ। ਇਸ ਗੀਤ ਦੀ ਮੁਟਿਆਰ ਦਾ ਪ੍ਰੇਮੀ ਜੱਦੀ ਪੁਸ਼ਤੀ ਰਈਸ ਜੱਟ ਹੈ, ਜਿਸ ਬਾਪ ਕੋਲ ਪਹਿਲਾਂ ਹੀ ਮੁਰੱਬਾ ਜ਼ਮੀਨ ਹੈ। ਉਸਦੇ ਦਾਦੇ ਨੇ ਫੀਅਟ ਕਾਰ ਉਦੋਂ ਖਰੀਦੀ ਹੋਈ ਸੀ, ਜਦ ਕਿ ਕਾਰਾਂ ਆਮ ਨਹੀਂ ਸੀ ਹੁੰਦੀਆਂ। ਅਮੀਰ ਅੰਬੈਜ਼ਡਰ ਤਾਂ ਲੈ ਲੈਂਦੇ ਸਨ। ਪਰ ਫੀਅਟ ਨੂੰ ਉਸਤੋਂ ਵੀ ਉੱਤੇ ਮੰਨਿਆ ਜਾਂਦਾ ਸੀ।

ਗੀਤ ਵਿਚਲਾ ਨਾਇਕ ਮਿਹਨਤੀ ਮੁੰਡਾ ਹੈ ਤੇ ਉਸਨੇ ਪੰਜ ਕਿਲ੍ਹੇ ਪੈਲੀ ਕਿਸੇ ਦੀ ਹੋਰ ਦੀ ਗਹਿਣੇ ਲੈ ਕੇ ਤਰੱਕੀ ਕੀਤੀ ਹੈ। ਗੀਤ ਵਿੱਚ ਨਸ਼ਿਆਂ ਦਾ ਕੋਈ ਵਰਣਨ ਨਹੀਂ, ਇਸਦਾ ਮਤਲਬ ਉਹ ਨਸ਼ੇ ਨਹੀਂ ਕਰਦਾ। ਗੀਤ ਵਿੱਚ ਹਥਿਆਰਾਂ ਦਾ ਕੋਈ ਜ਼ਿਕਰ ਨਹੀਂ, ਇਸਦਾ ਮਤਲਬ ਉਹ ਵੈਲੀ ਜੱਟ ਨਹੀਂ ਹੈ। ਜਦਕਿ ਮਾੜਾ ਮੋਟਾ ਸਰਦਾ-ਪੁੱਜਦਾ ਜੱਟ ਵੀ ਘੱਟੋ-ਘੱਟ ਬਾਰਾਂ ਬੋਰ ਦੋਨਾਲੀ ਜਾਂ .32 ਦਾ ਰਿਵਾਲਵਰ ਜ਼ਰੂਰ ਰੱਖਦਾ ਹੈ। ਇਸਦੇ ਉੱਲਟ ਉਹ ਪੜ੍ਹਿਆ ਲਿੱਖਿਆ ਨੌਜਵਾਨ ਹੈ, ਜੋ ਆਪਣੇ ਵਧੀਆ ਹਾਰਲੇ ਮੋਟਰਸਾਇਕਲ ਉੱਤੇ ਕਾਲਿਜ ਆਉਂਦਾ ਹੈ। ਹਾਰਲੇ ਮੋਟਰਸਾਇਕਲ ਹੋਣ ਦੇ ਬਾਵਜੂਦ ਉਹ ਆਮ ਕੰਮਕਾਰ ਕਰਨ ਵੇਲੇ ਜਦੋਂ ਕਿਤੇ ਜਾਂਦਾ ਹੈ ਤਾਂ ਪੁਰਾਣਾ ਚੇਤਕ ਸਕੂਟਰ ਲੈ ਕੇ ਜਾਂਦਾ ਹੈ। ਇਹ ਗੱਲ ਉਸਦੀ ਸਖਸ਼ੀਅਤ ਦਾ ਇੱਕ ਹੋਰ ਵਧੀਆ ਪੱਖ ਪੇਸ਼ ਕਰਦੀ ਹੈ। ਉਹ ਸ਼ੇਖੀਮਾਰ ਨਹੀਂ ਹੈ।

ਉਸਦੇ ਬਜ਼ੁਰਗ ਚੰਗਾ ਖਾਂਦੇ ਪਹਿਨਦੇ ਸਨ ਤੇ ਇਹ ਗੱਲਾਂ ਉਸਨੂੰ ਵਿਰਸੇ ਵਿੱਚੋਂ ਮਿਲੀਆ ਹਨ। ਉਹ ਖੇਤੀਬਾੜੀ ਦਾ ਜ਼ਿਆਦਾਤਰ ਕੰਮ ਸਵਾਰਜ ਟਰੈਕਟਰ ਨਾਲ ਕਰਦਾ ਹੈ। ਪਰ ਉਸ ਨੇ ਧੱਕੜ ਟਰੈਕਟਰ ਅਰੁਜਣ ਇਸ ਲਈ ਖਰੀਦਿਆ ਹੋਇਆ ਹੈ ਤਾਂ ਕਿ ਉਹ ਨਵੀਨ ਪੇਂਡੂ ਖੇਡਾਂ ਵਿੱਚ ਵੀ ਹਿੱਸਾ ਲੈ ਕੇ ਆਪਣੀ ਬੱਲੇ-ਬੱਲੇ ਕਰਵਾ ਸਕੇ। ਵਰਣਨਯੋਗ ਹੈ ਕਿ ਸਾਡੀਆਂ ਪੇਂਡੂ ਖੇਡਾਂ ਦਾ ਨਵੀਨੀਕਰਨ ਹੋ ਚੁੱਕਾ ਹੈ, ਬਲਦਾਂ, ਕੁਕੜਾਂ ਜਾਂ ਕਬੂਤਰਾਂ ਦੀ ਬਜਾਏ ਟਰੈਕਟਰਾਂ ਦਾ ਜ਼ੋਰ ਪਰਖ ਤੇ ਟਰੈਕਟਰਾਂ ਦੀ ਡਰਾਇਵਿੰਗ ਨਾਲ ਸੰਬਧਤ ਬਹੁਤ ਸਾਰੀਆਂ ਖੇਡਾਂ, ਟਰੈਕਟਰ ਕੁਸ਼ਤੀਆਂ ਜਾਂ ਸਟੰਟ ਅੱਜ ਸਾਡੀਆਂ ਪੇਂਡੂ ਦਾ ਹਿੱਸਾ ਬਣ ਚੁੱਕੇ ਹਨ।

ਕਿਸੇ ‘ਤੇ ਆਪਣੀ ਅਮੀਰੀ ਦੀ ਧੌਂਸ ਜਮਾਉਣਾ ਉਸਦੀ ਫਿਤਰਤ ਨਹੀਂ, ਕਿਉਂਕਿ ਉਹਨੇ ਆਉਡੀ ਵੇਚ ਕੇ ਫੋਰਚਿਉਨਰ ਖਰੀਦੀ ਤਾਂ ਜੋ ਪਿੰਡਾਂ ਦੀਆਂ ਸੜਕਾਂ ਦੇ ਹਿਸਾਬ ਨਾਲ ਉਸਨੂੰ ਵਧੇਰੇ ਢੁੱਕਵੀ ਤੇ ਵਰਤਣਯੋਗ ਜਾਪਦੀ ਹੈ। ਜਦੋਂ ਉਹ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਕਿਧਰੇ ਘੁੰਮਣ ਫਿਰਨ ਜਾਂਦਾ ਹੈ ਤਾਂ ਥਾਰ ਜੀਪ ਲੈ ਕੇ ਜਾਂਦਾ ਹੈ, ਜੋ ਕਿ ਸ਼ਿਮਲੇ, ਕੁੱਲੂ, ਮਨਾਲੀ ਵਗਰੇ ਪਹਾੜੀ ਰਸਤਿਆਂ ਲਈ ਠੀਕ ਰਹਿੰਦੀ ਹੈ।

ਹੁਣ ਸਭ ਤੋਂ ਵੱਡੀ ਗੱਲ ਜੋ ਉਸ ਕੁੜੀ ਨੂੰ ਆਪਣੇ ਆਸ਼ਿਕ ਦੀ ਚੰਗੀ ਲੱਗਦੀ ਹੈ ਜਾਂ ਜਿਸ ਉੱਤੇ ਉਹ ਮਰਦੀ ਹੈ। ਉਹ ਇਹ ਹੈ ਕਿ ਉਸਨੇ ਬੁੱਲਟ ਪਟਾਕੇ ਪਾਉਣ ਨੂੰ ਰੱਖਿਆ ਹੈ। ‘ਬੁੱਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।’ ਹੁਣ ਇਸ ਸੱਤਰ ਵਿੱਚ ਦੋ ਸ਼ਬਦ ਅਹਿਮ ਹਨ। ਇੱਕ ਬੁੱਲਟ ਮੋਟਰਸਾਇਕਲ ਤੇ ਦੂਜਾ ਪਟਾਕੇ। ਇਹਨਾਂ ਦੋਨਾਂ ਦਾ ਵੱਖਰਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਕਿ ਆਮ ਪਾਠਕ ਇਸ ਗੀਤ ਦੀ ਹੁੱਕ ਲਾਇਨ ਨੂੰ ਚੰਗੀ ਤਰ੍ਹਾਂ ਸਮਝ ਸਕੇ।

ਬੁੱਲਟ: ਮੋਟਰਸਾਇਕਲਾਂ ਵਿੱਚ ਬੁੱਲਟ ਮੋਟਰਸਾਇਕਲ ਪੰਜਾਬੀਆਂ ਦੀ ਹਮੇਸ਼ਾਂ ਤੋਂ ਪਹਿਲੀ ਪਸੰਦ ਰਿਹਾ ਹੈ। ਇਹ ਪੰਜਾਬੀ ਦਾ ਪਹਿਲਾਂ ਗੀਤ ਨਹੀਂ ਹੈ, ਜਿਸ ਵਿੱਚ ਬੁੱਲਟ ਮੋਟਰਸਾਇਕਲ ਦੀ ਵਡਿਆਈ ਕੀਤੀ ਗਈ ਹੋਵੇ। ਸਾਡੇ ਕੋਲ ਸੈਂਕੜੇ ਹੀ ਗੀਤ ਪਹਿਲਾਂ ਤੋਂ ਉਪਲਵਧ ਹੈ, ਜਿੰਨਾ ‘ਤੇ ਕਦੇ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਖੈਰ ਆਉ ਥੋੜ੍ਹਾ ਬੁੱਲਟ ਦੇ ਇਤਿਹਾਸ ਉੱਪਰ ਥੋੜ੍ਹੀ ਝਾਤੀ ਮਾਰੀਏ।

ਇੰਗਲੈਂਡ ਦੇ ਬ੍ਰਮਿੰਘਮ ਸ਼ਹਿਰ ਦੇ ਵਸਨੀਕ ਅਲਬਰਟ ਏਡੀ ਨੇ 1883 ਵਿੱਚ ਏਡੀ ਮੈਨੂਫੈਕਚਰਿੰਗ ਕੰਪਨੀ ਸਥਾਪਿਤ ਕਰਕੇ ਸੂਈਆਂ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਬ੍ਰਮਿੰਘਮ ਦੇ ਆਲੇ-ਦੁਆਲੇ ਹਥਿਆਰ ਬਣਾਉਣ ਦੀਆਂ ਵੀ ਅਨੇਕਾਂ ਫੈਕਟਰੀਆਂ ਸਨ। ਉਹ ਹਥਿਆਰਾਂ ਅਤੇ ਸਾਇਕਲਾਂ ਦੇ ਪੁਰਜੇ ਵੀ ਬਣਾਉਣ ਲੱਗ ਪਿਆ। ਐਡੀ ਦਾ ਜੱਦੀ ਸ਼ਹਿਰ ਐਨਫੀਲਡ ਸੀ। ਉਸਨੇ 1836 ਵਿੱਚ ਆਪਣੀ ਕੰਪਨੀ ਦਾ ਨਾਮ ਬਦਲ ਕੇ ਐਨਫੀਲਡ ਸਾਇਕਲ ਕੰਪਨੀ ਰੱਖ ਦਿੱਤਾ ਤੇ ਪੂਰੇ ਸਾਇਕਲ ਬਣਾਉਣ ਲੱਗ ਪਿਆ। ਉਸਨੇ ਇੱਕ ਪਹੀਆ, ਦੋ ਪਹੀਆ, ਤਿੰਨ ਪਹੀਆਂ ਤੇ ਅਖੀਰ ਚਾਰ ਪਹੀਆ ਸਾਇਕਲ ਬਣਾਏ। ਉਸਦੀਆਂ ਦੋ ਫੈਕਰੀਆਂ ਸਨ। ਇੱਕ ਬ੍ਰਮਿੰਘਮ ਦੇ ਜਮ੍ਹਾਂ ਨਾਲ ਸਨੋਅਹਿੱਲ ਵਿੱਚ ਜਿੱਥੇ ਹਥਿਆਰ ਬਣਦੇ ਸਨ ਤੇ ਇੱਕ ਬ੍ਰਮਿੰਘਮ ਤੋਂ ਥੋੜ੍ਹੀ ਦੂਰ ਜਿੱਥੇ ਸਾਇਕਲ ਬਣਦੇ ਸਨ। ਉਸਦੇ ਸਾਇਕਲਾਂ ਦਾ ਨਾਮ ਰੌਇਲ ਐਨਫੀਲਡ ਸਾਇਕਲ ਹੁੰਦਾ ਸੀ। ਉਸਦੀ ਬਣਾਈ ਰਾਇਫਲ ਦਾ ਨਾਮ ਐਨਫੀਲਡ ਰਾਇਫਲ ਹੁੰਦਾ ਸੀ। ਸਾਇਕਲਾਂ ਤੋਂ ਤਰੱਕੀ ਕਰਕੇ ਐਨਫੀਲਡ ਕੰਪਨੀ ਨੇ 1901 ਵਿੱਚ ਪਹਿਲਾ ਮੋਟਰਸਾਇਕਲ ਬਣਾਇਆ ਸੀ, ਜਿਸਦਾ ਨਾਮ ਰੱਖਿਆ ਰੌਇਲ ਐਨਫੀਲਡ ਜੋ 236 ਸੀ.ਸੀ. ਇੰਜਣ ਨਾਲ ਲੈਸ ਸੀ। ਇਸ ਦੀਆਂ ਕਮੀਆਂ ਨੂੰ ਉਸਨੇ ਕੁਝ ਹੀ ਸਾਲਾਂ ਵਿੱਚ ਸੁਧਾਰਿਆ। ਸੁਧਰੇ ਹੋਏ ਰੂਪ ਨੂੰ ਉਸਨੇ ਨਾਮ ਦਿੱਤਾ ਰੌਇਲ ਐਨਫੀਲਡ ਬੁੱਲਟ। ਉਸਦਾ ਕਹਿਣਾ ਸੀ ਕਿ ਮੇਰਾ ਇਹ ਨਵਾਂ ਬੁੱਲਟ ਮੋਟਰ ਸਾਇਕਲ ਮੇਰੀ ਬਣਾਈ ਰਾਇਫਲ ਦੀ ਗੋਲੀ ਵਾਂਗ ਚੱਲਿਆ ਕਰੇਗਾ ਤੇ ਪਟਾਕੇ ਪਾਇਆ ਕਰੇਗਾ। ਬੁੱਲਟ ਅੰਗਰੇਜ਼ੀ ਵਿੱਚ ਗੋਲੀ ਨੂੰ ਕਿਹਾ ਜਾਂਦਾ ਹੈ। 1955 ਵਿੱਚ ਇਹ ਕੰਪਨੀ ਭਾਰਤ ਵਿੱਚ ਆਈ ਤੇ ਬੁੱਲਟ ਮੋਟਰਸਾਇਕਲ ਭਾਰਤ ਵਿੱਚ ਆਪਣੀ ਮਕਬੂਲੀਅਤ ਦੇ ਪਟਾਕੇ ਪਾਉਣ ਲੱਗ ਪਿਆ। ਜਿਸ ਮੋਟਰਸਾਇਕਲ ਦਾ ਨਿਰਮਾਣ ਹੀ ਪਟਾਕੇ ਪਾਉਣ ਲਈ ਹੋਇਆ ਹੈ, ਉਸ ਉੱਪਰ ਇਤਰਾਜ਼ ਕਾਹਦਾ?

ਪਟਾਕੇ: ਪੰਜਾਬੀ ਦੁਨੀਆਂ ਦੀ ਇੱਕ ਐਸੀ ਜ਼ਬਾਨ ਹੈ ਜਿਸ ਵਿੱਚ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਹਨ। ਪਟਾਕਾ ਸ਼ਬਦ ਦੇ ਵੀ ਅਨੇਕਾਂ ਅਰਥ ਹਨ। ਪਟਾਕਾ ਬਰੂਦ ਦੇ ਵਿਸਫੋਟ ਨੂੰ ਵੀ ਕਿਹਾ ਜਾਂਦਾ ਹੈ। ਸੋਹਣੀ ਕੁੜੀ ਵੀ ਪਟਾਕਾ ਹੁੰਦੀ ਹੈ। ਖੜਕਾ ਹੋਣ ਨੂੰ ਵੀ ਪਟਾਕਾ ਕਿਹਾ ਜਾਂਦਾ ਹੈ। ਕੰਨ ‘ਤੇ ਮਾਰੀ ਜ਼ੋਰਦਾਰ ਚਪੇੜ ਵੀ ਪਟਾਕਾ ਹੁੰਦੀ ਹੈ। ਕਿਸੇ ਕੰਮ ਨੂੰ ਬਹੁਤ ਵਧੀਆ ਕਰਨਾ ਵੀ ਪਟਾਕਾ ਪਾ ਦੇਣਾ ਅਖਵਾਉਂਦਾ ਹੈ। ਜਿਵੇਂ ਗੀਤ ਦੀ ਵਿਡੀਉ ਵਿੱਚ ਦਿਖਾਇਆ ਗਿਆ ਹੈ, ਮੋਟਰਸਾਇਕਲ ਦੀ ਐਗਜ਼ੋਸਟ ਪਾਇਪ ਨਾਲ ਪਟਾਕੇ ਪਾ ਕੇ ਸ਼ੋਰ ਪੈਦਾ ਕਰਨ ਦੀ ਇੱਲਤ ਦੀ ਇਜ਼ਾਦ ਵੀ ਹੈ। ਖੈਰ ਆਪਾਂ ਗੀਤ ਵਿੱਚ ਪਟਾਕੇ ਪਾਉਣ ਦੇ ਅਰਥ ਲੈਣੇ ਹੋਣ ਤਾਂ ਇਹ ਵੀ ਲਏ ਜਾ ਸਕਦੇ ਹਨ ਕਿ ਨਾਇਕ ਜਦੋਂ ਬੁੱਲਟ ਉੱਪਰ ਲੰਘਦਾ ਹੈ ਤਾਂ ਧੰਨ ਧੰਨ ਕਰਵਾ ਜਾਂਦਾ ਹੈ। ਜ਼ਿੱਦ ਜੱਟਾਂ ਦੇ ਸੁਭਾਅ ਦਾ ਇੱਕ ਅਨਿਖੜਵਾਂ ਅੰਗ ਹੈ। ਗੀਤ ਦਾ ਨਾਇਕ ਸ਼ਰੀਕਾਂ ‘ਤੇ ਝੰਡੀ ਕਰਨ ਲਈ ਬੁੱਲਟ ਨਾਲ ਪਟਾਕਾ ਪਾ ਜਾਂਦਾ ਹੈ। ਜਾਂ ਇਹ ਕਹਿ ਲਵੋ ਕਿ ਉਹ ਹਵਾ ਕਰਨ ਲਈ ਉਹ ਬੁੱਲਟ ਨਾਲ ਕਦੇ-ਕਦੇ ਪਟਾਕੇ ਪਾ ਜਾਂਦਾ ਹੈ। ਉਹ ਸਰਦਾ ਪੁੱਜਦਾ ਜੱਟ ਹੈ ਜੇ ਕਦੇ ਫੁਕਰਪੁਣਾ ਵੀ ਕਰ ਜਾਂਦਾ ਹੈ ਤਾਂ ਫੇਰ ਕੀ ਲੋਹੜਾ ਆ ਗਿਆ? ਜੱਟਾਂ ਦੀ ਤਾਂ ਖਸਲਤ ਹੀ ਇਹ ਹੁੰਦੀ ਹੈ ਕਿ ਉਹ ਦੋ ਪੈੱਗ ਲਾ ਕੇ ਬੱਕਰੇ ਬੁਲਾਉਣ ਲੱਗ ਜਾਂਦੇ ਹਨ। ਜੇ ਬੁੱਲਟ ਨਾਲ ਪਟਾਕੇ ਪਾ ਲਏ, ਫੇਰ ਕੀ ਧਰਤੀ ਫਟ ਗਈ?

ਸੁਨੰਦਾ ਸ਼ਰਮਾ ਦਾ ਗੀਤ, “ਬੁੱਲਟ ਤਾਂ ਰੱਖਿਆ, ਪਟਾਕੇ ਪਾਉਣ ਨੂੰ” ਬਹੁਤ ਮਿਆਰ ਗੀਤ ਹੈ। ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਨਾ ਨਸ਼ਿਆਂ ਦਾ ਜ਼ਿਕਰ ਹੈ ਤੇ ਨਾ ਹਥਿਆਰਾਂ ਦਾ। ਨਾ ਵੈਲਪੁਣੇ ਦਾ। ਇੱਕ ਤਰੱਕੀਸ਼ੁਦਾ ਰਇਸ ਜੱਟ ਘਰਾਣੇ ਦੇ ਪੜ੍ਹੇ ਲਿਖੇ ਮੁੰਡੇ ਦਾ ਜ਼ਿਕਰ ਹੈ, ਜੋ ਹੋਰਾਂ ਨੂੰ ਵੀ ਮਿਹਨਤਾਂ ਨਾਲ ਜ਼ਿੰਦਗੀ ਵਿੱਚ ਲਗਜ਼ਰੀ ਚੀਜ਼ਾਂ ਖਰੀਦ ਕੇ ਐਸ਼ ਕਰਨ ਲਈ ਪ੍ਰੇਰਦਾ ਹੈ। ਗੀਤ ਦੀ ਵਿਡੀਉ ਸਾਫਸੁਥਰੀ ਹੈ। ਸੁੰਨਦਾ ਨੇ ਪੰਜਾਬੀ ਪਹਿਰਾਵਾਂ ਪਹਿਨਿਆ ਹੋਇਆ ਹੈ ਤੇ ਕੋਈ ਨੰਗੇਜ਼ਵਾਦ ਨਹੀਂ। ਫੇਰ ਗੀਤ ਮਾੜਾ ਕਿਵੇਂ ਹੋਇਆ? ਕੀ ਨੁਕਸ ਹੈ? ਜਾਂ ਹੋਰ ਵਧੀਆ ਗੀਤ ਦੀ ਕੀ ਪ੍ਰੀਭਾਸ਼ਾ ਹੁੰਦੀ ਹੈ?

]]>
http://www.balrajsidhu.com/2017/10/09/%e0%a8%ac%e0%a9%81%e0%a9%b1%e0%a8%b2%e0%a8%9f-%e0%a8%a4%e0%a8%be%e0%a8%82-%e0%a8%b0%e0%a9%b1%e0%a8%96%e0%a8%bf%e0%a8%86-%e0%a8%aa%e0%a8%9f%e0%a8%be%e0%a8%95%e0%a9%87-%e0%a8%aa%e0%a8%be%e0%a8%89/feed/ 0